ਸਾਂਸਦ ਦੇ ਘਰੋਂ ਚੰਦਨ ਦੇ ਦਰੱਖਤ ਚੋਰੀ

ਪਤਥਲਗਾਂਵ,  ਰਾਜ ਸਭਾ ਮੈਂਬਰ ਰਣਵਿਜੈ ਪ੍ਰਤਾਪ ਜੂਵੇਦ ਦੇ ਜਸ਼ਪੁਰ ਸਥਿਤ ਨਿਵਾਸ ਤੋਂ ਅਣਪਛਾਤੇ ਚੋਰਾਂ ਨੇ ਤਿੰਨ ਚੰਦਨ ਦੇ ਦਰੱਖਤਾਂ ‘ਤੇ ਹੱਥ ਸਾਫ ਕਰ ਦਿੱਤਾ  ਜੂਦੇਵ ਨੇ ਬੁੱਧਵਾਰ ਨੂੰ ਟੈਲੀਫੋਨ ‘ਤੇ ਦੱਸਿਆ ਕਿ ਉਹ ਸੰਸਦ ਦੇ ਸੈਸ਼ਨ ਦੌਰਾਨ ਦਿੱਲੀ ‘ਚ ਹਨ ਇਸ ਦੋਰਾਨ ਉਨ੍ਹਾਂ ਦੇ ਘਰ ‘ਚ ਪੁਲਿਸ ਦੇ ਸੁਰੱਖਿਆ ਗਾਰਡਾਂ ਦੀ ਹਾਜ਼ਰੀ ਤੋਂ ਬਾਅਦ ਵੀ ਚੰਦਨ ਦੇ ਤਿੰਨ ਦਰੱਖਤਾਂ ਦੀ ਚੋਰੀ ਹੋ ਗਈ