ਸਰਹੱਦ ਨੇੜੇ ਘੁੰਮ ਰਹੇ ਸ਼ੱਕੀ ਵਿਅਕਤੀ ਨੂੰ ਬੀ.ਐਸ.ਐਫ ਨੇ ਕੀਤਾ ਕਾਬੂ

SAMSUNG CAMERA PICTURES

ਭਿੱਖੀਵਿੰਡ, 8 ਅਗਸਤ (ਭੁਪਿੰਦਰ ਸਿੰਘ) ਹਿੰਦ-ਪਾਕਿ ਦੇ ਖਾਲੜਾ ਬਾਰਡਰ ‘ਤੇ ਰਾਤ ਸਮੇਂ ਸ਼ੱਕੀ ਹਾਲਤ ਵਿਚ ਘੁੰਮ ਰਹੇ ਇੱਕ ਵਿਅਕਤੀ ਨੂੰ ਬੀ.ਐਸ.ਐਫ ਦੇ ਜੁਵਾਨਾਂ ਨੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ
ਇਸ ਸੰਬੰਧੀ ਜਾਣਕਾਰੀ ਦਿੰਦਿਆ ਬੀ.ਐਸ.ਐਫ. 138 ਬਟਾਲੀਅਨ ਦੇ ਇਸਪੈਕਟਰ ਰਵੀ ਕੁਮਾਰ ਨੇ ਦੱਸਿਆ ਕਿ ਖਾਲੜਾ ਬਾਰਡਰ ਉਪਰ  ਗੋਲਫ ਕੰਪਨੀ ਦੇ ਜੁਵਾਨ ਏ.ਡੀ. ਨਾਇਡੂ ਤੇ ਪ੍ਰਕਾਸ਼ ਕੁਮਾਰ ਮੁਸ਼ਤੈਦੀ ਨਾਲ ਡਿਊਟੀ ਦੇ ਰਹੇ ਸਨ ਤਾਂ ਰਾਤ 1 ਵਜੇ ਦੇ ਕਰੀਬ ਇੱਕ ਵਿਅਕਤੀ ਸ਼ੱਕੀ ਹਾਲਤ ਵਿੱਚ ਘੁੰਮਦਾ ਦਿਖਾਈ ਦਿੱਤਾ ਤਾਂ ਬੀ.ਐਸ.ਐਫ ਦੇ ਜੁਵਾਨਾਂ ਨੇ ਉਸ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਉਕਤ ਵਿਅਕਤੀ ਚੁੱਪ-ਚਾਪ ਖੜ੍ਹ ਗਿਆ ਤਾਂ ਜਵਾਨਾਂ ਨੇ ਚੌਕਸੀ ਵਰਤਦਿਆਂ ਉਸਨੂੰ ਗ੍ਰਿਫਤਾਰ ਕਰ ਲਿਆ ਅਤੇ ਨੇੜੇ-ਤੇੜੇ ਸਰਚ ਕੀਤੀ ਤਾਂ ਕੁਝ ਵੀ ਚੀਜ ਬਰਾਮਦ ਨਹੀ ਹੋਈ ਇੰਸਪੈਕਟਰ ਰਵੀ ਕੁਮਾਰ ਨੇ ਕਿਹਾ ਕਿ ਫੜ੍ਹੇ ਗਏ ਵਿਅਕਤੀ ਦਾ ਸਰਕਾਰੀ ਹਸਪਤਾਲ ਸੁਰਸਿੰਘ ਵਿਖੇ ਮੈਡੀਕਲ ਕਰਵਾਉਣ ਉਪਰੰਤ ਉਸ ਨੂੰ ਪੁਲਿਸ ਥਾਣਾ ਖਾਲੜਾ ਦੇ ਹਵਾਲੇ ਕਰ ਦਿੱਤਾ ਗਿਆ ਇਸ ਕੇਸ ਸੰਬੰਧੀ ਡੀ.ਐਸ.ਪੀ ਭਿੱਖੀਵਿੰਡ ਜੈਮਲ ਸਿੰਘ ਨਾਗੋਕੇ ਨੇ ਕਿਹਾ ਕਿ ਫੜ੍ਹੇ ਗਏ ਵਿਅਕਤੀ ਪਾਸੋਂ ਪੁੱਛਗਿਛ ਕਰਨ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ  ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਹਿਚਾਣ ਸ਼ਹਿਜਾਦ (35) ਪੁੱਤਰ ਬਾਬੂ ਵਾਸੀ ਭਾਗਵਤ, ਜਿਲ੍ਹਾ ਮੇਰਠ (ਉਤਰ ਪ੍ਰਦੇਸ਼) ਵਜੋਂ ਹੋਈ ਹੈ