ਸ਼ਿਕੰਜੇ ‘ਚ ਆਏ ਤਿੰਨ ਹੋਰ ਭ੍ਰਿਸ਼ਟ ਅਧਿਕਾਰੀ

ਫਰੀਦਾਬਾਦ ‘ਚ 60 ਹਜ਼ਾਰ ਰਿਸ਼ਵਤ ਲੈਂਦੇ ਹੱਥੀ ਫੜ੍ਹਿਆ ਸੀਏ
ਗੁਰੂਗ੍ਰਾਮ ‘ਚ ਠੇਕੇਦਾਰ ਤੋਂ ਰਿਸ਼ਵਤ ਲੈਂਦੇ ਸਿੰਚਾਈ ਵਿਭਾਗ ਦਾ ਐੱਸਡੀਓ ਕਾਬੂ
ਫਰੀਦਾਬਾਦ/ਗੁਰੂਗ੍ਰਾਮ (ਰਾਜੇਂਦਰ ਦਹੀਆ)। ਚੰਡੀਗੜ੍ਹ ਤੋਂ ਫਰੀਦਾਬਾਦ ਪੁੱਜੀ ਸੀਬੀਆਈ ਦੀ ਟੀਮ ਨੇ ਇੱਕ ਚਾਰਟਡ ਅਕਾਊਂਟੈਂਟ ਨੂੰ ਇਨਕਮ ਟੈਕਸ ਵਿਭਾਗ ਤੋਂ ਜਾਰੀ ਕੀਤੇ ਗਏ ਸਕੂਟਨੀ ਨੋਟਿਸ ਨੂੰ ਰੱਦ ਕਰਨ ਵਜੋਂ 60 ਹਜ਼ਾਰ ਰੁਪਏ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਸ਼ਿਕਾਇਤਕਰਤਾ ਸੁਭਾਸ਼ ਚੰਦਰ ਨੇ ਦੱਸਿਆ ਕਿ ਸੀਬੀਆਈ ਟੀਮ ਨੇ ਜਿਸ ਵਿਅਕਤੀਅ ਨੂੰ ਗ੍ਰਿਫ਼ਤਾਰ ਕੀਤਾ ਹੈ ਉਹ ਚਾਰਟਿਡ ਅਕਾਊਂਟੈਂਟ ਸੁਮਨ ਕੁਮਾਰ ਹੈ ਜਿਸ ਨੂੰ ਚੰਡੀਗੜ੍ਹ ਤੋਂ ਫਰੀਦਾ;ਬਾਦ ਪੁੱਜੀ ਸੀਬੀਆਈ ਦੀ ਟੀਮ ਨੇ ਦੇਰ ਰਾਤ ਸੈਕਟਰ 18 ਦੀ ਮਾਰਕਿਟ ਤੋਂ ਇੱਕ ਮੋਬਾਇਲ ਦੇ ਡਿਸਟੀਬਿਊਟਰ ਸੁਭਾਸ਼ ਚੰਦਰ ਦੀ ਰਿਹਾਇਸ਼ ਤੋਂ 60 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ।
ਨਾਲ ਹੀ ਗੁਰੂਗ੍ਰਾਮ ਦੇ ਸਿੰਚਾਈ ਵਿਭਾਗ ਦੇ ਐੱਸਡੀਓ ਨੂੰ ਇੱਕ ਠੇਕੇਦਾਰ ਤੋਂ 40 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ ਹੈ। ਸ਼ਿਕਾਇਤਕਰਤਾ ਸੋਨੀਪਤ ਨਿਵਾਸੀ ਠੇਕੇਦਾਰ ਮਹਿੰਦਰ ਨੇ ਵਿਜੀਲੈਂਡਸ ਨੂੰ ਐੱਸਡੀਓ ਮੁਕੇਸ਼ ਗੁਪਤਾ ਵੱਲੋਂ ਬਿੱਲ ਦੀ ਕੁੱਲ ਰਾਸ਼ੀ ਦਾ 2 ਫੀਸਦੀ ਹਿੱਸਾ ਰਿਸ਼ਵਤ ਵਜੋਂ ਮੰਗੇ ਜਾਣ ‘ਤੇ ਸ਼ਿਕਾਇਤ ਕੀਤੀ ਸੀ।