ਏਜੰਸੀ
ਮੁੰਬਈ,\
ਅਦਾਕਾਰ ਅਕਸ਼ੈ ਕੁਮਾਰ, ਕ੍ਰਿਕਟਰ ਗੌਤਮ ਗੰਭੀਰ ਤੋਂ ਬਾਅਦ ਹੁਣ ਵਿਵੇਕ ਓਬਰਾਏ ਸੀਆਰਪੀਐਫ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਮੱਦਦ ਲਈ ਅੱਗੇ ਆਏ ਹਨ ਓਬਰਾਏ ਦੀ ਕੰਪਨੀ ਕਰਮਾ ਇਨਫ੍ਰਾਸਟ੍ਰਕਚਰ ਪ੍ਰਾਈਵੇਟ ਲਿਮਟਿਡ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਵਾਲਿਆਂ ਨੂੰ 25 ਫਲੈਟ ਦੇਵੇਗੀ ਇਨ੍ਹਾਂ ‘ਚੋਂ ਚਾਰ ਫਲੈਟ ਦੇ ਦਿੱਤੇ ਗਏ ਹਨ ਇਸ ਤੋਂ ਪਹਿਲਾਂ ਅਕਸ਼ੈ ਕੁਮਾਰ ਨੇ ਸੁਕਮਾ ‘ਚ ਸ਼ਹੀਦ 25 ਜਵਾਨਾਂ ਦੇ ਪਰਿਵਾਰ ਵਾਲਿਆਂ ਨੂੰ
ਇੱਕ ਕਰੋੜ ਰੁਪਏ ਦੀ ਮੱਦਦ ਦਿੱਤੀ ਸੀ ਉੱਥੇ ਗੌਤਮ ਗੰਭੀਰ ਨੇ ਇਨ੍ਹਾਂ ਜਵਾਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਜਿੰਮਾ ਉਠਾਉਣ ਦਾ ਐਲਾਨ ਕੀਤਾ ਸੀ ਨਿਊਜ਼ ਏਜੰਸੀ ਦੀ ਰਿਪੋਰਟ ਦੇ ਅਨੁਸਾਰ, ਵਿਵੇਕ ਓਬਰਾਏ ਦੀ ਕੰਪਨੀ ਨੇ ਸੀਆਰਪੀਐਫ ਨੂੰ ਇਸ ਬਾਰੇ ‘ਚ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਸੀ ਕੰਪਨੀ ਨੇ ਕਿਹਾ ਕਿ ਉਹ ਦੇਸ਼ ਦੇ ਵੱਖ-ਵੱਖ ਮੁਕਾਬਲਿਆਂ ‘ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਵਾਲਿਆਂ ਨੂੰ ਇਹ ਮੱਦਦ ਦੇਣਾ ਚਾਹੁੰਦੇ ਹਨ ਇਹ ਫਲੈਟਸ ਠਾਣੇ ‘ਚ ਦਿੱਤੇ ਜਾਣਗੇ