ਕੇ.ਪੀ.ਐਸ. ਗਿੱਲ ਨੂੰ ਸ਼ਰਧਾਂਜਲੀ ਦੇਣ ‘ਚ ਭਾਜਪਾ ਨੇ ਦਿੱਤਾ ਕਾਂਗਰਸ ਦਾ ਸਾਥ
ਸੁਖਪਾਲ ਖਹਿਰਾ ਦੇ ਬਿਆਨ ਤੋਂ ‘ਆਪ’ ਵਿਧਾਇਕਾਂ ਨੇ ਖੁਦ ਨੂੰ ਕੀਤਾ ਪਾਸੇ
ਕੇ.ਪੀ.ਐਸ. ਗਿੱਲ ਨੂੰ ਸ਼ਰਧਾਂਜਲੀ ਦੇਣ ‘ਚ ਭਾਜਪਾ ਨੇ ਦਿੱਤਾ ਕਾਂਗਰਸ ਦਾ ਸਾਥ
ਸੁਖਪਾਲ ਖਹਿਰਾ ਦੇ ਬਿਆਨ ਤੋਂ ‘ਆਪ’ ਵਿਧਾਇਕਾਂ ਨੇ ਖੁਦ ਨੂੰ ਕੀਤਾ ਪਾਸੇ
ਅਸ਼ਵਨੀ ਚਾਵਲਾ
ਚੰਡੀਗੜ੍ਹ,
ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੇ.ਪੀ.ਐਸ. ਗਿੱਲ ਨੂੰ ਸ਼ਰਧਾਂਜਲੀ ਦੇਣ ਦੇ ਮੁੱਦੇ ‘ਤੇ ਅਕਾਲੀ- ਭਾਜਪਾ ਅਤੇ ਆਮ ਆਦਮੀ ਪਾਰਟੀ ਤੇ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ‘ਚ ਗੱਠਜੋੜ ਸਦਨ ਦੇ ਪਹਿਲੇ ਦਿਨ ਹੀ ਟੁੱਟਦਾ ਨਜ਼ਰ ਆਇਆ। ਕੇ.ਪੀ.ਐਸ. ਗਿੱਲ ਨੂੰ ਸ਼ਰਧਾਂਜਲੀ ਦੇਣ ਨੂੰ ਲੈ ਕੇ ਜਦੋਂ ਸ੍ਰੋਮਣੀ ਅਕਾਲੀ ਦਲ ਸਦਨ ਦੇ ਅੰਦਰ ਹੰਗਾਮਾ ਕਰ ਰਹੇ ਸਨ ਤਾਂ ਭਾਜਪਾ ਦੇ ਤਿੰਨੇ ਵਿਧਾਇਕਾਂ ਨੇ ਆਪਣੀ ਗਠਜੋੜ ਪਾਰਟੀ ਸ੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦੀ ਥਾਂ ‘ਤੇ ਕਾਂਗਰਸ ਦਾ ਹੀ ਸਾਥ ਦੇ ਦਿੱਤਾ ਅਤੇ ਕੇ.ਪੀ.ਐਸ. ਗਿੱਲ ਨੂੰ ਦਿੱਤੀ ਜਾ ਰਹੀ ਸ਼ਰਧਾਂਜਲੀ ‘ਚ ਸ਼ਾਮਲ ਹੋ ਗਏ। ਜਿਸ ਕਾਰਨ ਭਾਜਪਾ ਸਦਨ ਦੀ ਕਾਰਵਾਈ ਦਾ ਅਕਾਲੀ ਦਲ ਨਾਲ ਮਿਲ ਕੇ ਬਾਈਕਾਟ ਕਰਕੇ ਵੀ ਬਾਹਰ ਨਹੀਂ ਗਏ।
ਇੱਥੇ ਹੀ ਆਮ ਆਦਮੀ ਪਾਰਟੀ ਦੀ ਗੱਠਜੋੜ ਪਾਰਟੀ ਲੋਕ ਇਨਸਾਫ਼ ਪਾਰਟੀ ਵਿਚਕਾਰ ਵੀ ਗਠਜੋੜ ਟੁੱਟਦਾ ਨਜ਼ਰ ਆਇਆ, ਕਿਉਂਕਿ ਕੇ.ਪੀ.ਐਸ. ਗਿੱਲ ਨੂੰ ਸ਼ਰਧਾਂਜਲੀ ਦੇਣ ਦੇ ਮੁੱਦੇ ‘ਤੇ ਬੈਂਸ ਭਰਾਵਾਂ ਨੇ ਅਕਾਲੀ ਦਲ ਦੀ ਲੀਹ ‘ਤੇ ਤੁਰਦੇ ਹੋਏ ਪਹਿਲਾਂ ਸਦਨ ਦੇ ਅੰਦਰ ਵਿਰੋਧ ਕੀਤਾ ਅਤੇ ਮੁੜ ਕੇ ਸਦਨ ਦੀ ਕਾਰਵਾਈ ਦਾ ਬਾਈਕਾਟ ਕਰਦੇ ਹੋਏ ਬਾਹਰ ਚਲੇ ਗਏ। ਜਦੋਂ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਬੈਂਸ ਭਰਾਵਾਂ ਦਾ ਸਾਥ ਦੇਣ ਦੀ ਥਾਂ ਸਦਨ ਵਿੱਚ ਹੀ ਮੌਜੂਦ ਰਹੇ। ਹਾਲਾਂਕਿ ਕੇ.ਪੀ.ਐਲ. ਗਿੱਲ ਨੂੰ ਸ਼ਰਧਾਂਜਲੀ ਨਾ ਦੇਣ ਦਾ ਐਲਾਨ ਆਪ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਰ ਦਿੱਤਾ ਸੀ ਪਰ ਖਹਿਰਾ ਦੇ ਇਸ ਬਿਆਨ ਤੋਂ ਪਾਰਟੀ ਨੇ ਆਪਣੇ ਆਪ ਨੂੰ ਵੱਖਰਾ ਕਰ ਲਿਆ ਹੈ।