ਸੱਚ ਕਹੂੰ ਨਿਊਜ਼
ਚੰਡੀਗੜ੍ਹ,
ਆਪਣੇ ਵੱਖਰੇ ਅੰਦਾਜ਼ ਨਾਲ ਹਮੇਸ਼ਾ ਚਰਚਾ ਵਿੱਚ ਰਹਿਣ ਵਾਲੇ ਆਈ.ਏ.ਐਸ. ਅਧਿਕਾਰੀ ਐਸ ਕਰੂਣਾ ਰਾਜੂ ਨੇ ਪੰਜਾਬ ਭਰ ਦੇ ਖਜਾਨਾ ਦਫ਼ਤਰਾਂ ‘ਚੋਂ ਰਿਸ਼ਵਤਖੋਰੀ ਖਤਮ ਕਰਨ ਦਾ ਬੀੜਾ ਚੁੱਕ ਲਿਆ ਹੈ ਐਸ ਕਰੂਣਾ ਰਾਜੂ ਨੇ ਅੱਜ ਇੱਕ ਆਦੇਸ਼ ਜਾਰੀ ਕਰਦਿਆਂ ਪੰਜਾਬ ਦੇ ਹਰੇਕ ਖਜਾਨਾ ਦਫ਼ਤਰ ‘ਚ ਵੱਡੇ-ਵੱਡੇ ਅੱਖਰਾਂ ਵਿੱਚ ਰਿਸ਼ਵਤ ਖ਼ਿਲਾਫ਼ ਬੋਰਡ ਲਗਾਉਣ ਦੇ ਨਾਲ ਹੀ ਆਪਣਾ ਮੋਬਾਇਲ ਲਿਖਣ ਲਈ ਕਹਿ ਦਿੱਤਾ ਹੈ ਜੇਕਰ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਕਿਸੇ ਵਿਅਕਤੀ ਤੋਂ ਰਿਸ਼ਵਤ ਮੰਗਦਾ ਹੈ ਤਾਂ ਵਿਅਕਤੀ ਸਿੱਧਾ ਐੱਸ ਕਰੂਣਾ ਰਾਜੂ
ਨੂੰ ਫੋਨ ਰਾਹੀਂ ਸ਼ਿਕਾਇਤ ਕਰ ਸਕੇਗਾ ਖਜਾਨਾ ਅਤੇ ਲੇਖਾ ਸ਼ਾਖਾ ਦੇ ਡਾਇਰੈਕਟਰ ਅਤੇ ਵਿਤ ਵਿਭਾਗ ਦੇ ਸਕੱਤਰ ਐਸ ਕਰੂਣਾ ਰਾਜੂ ਨੇ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਉਨਾਂ ਨੂੰ ਰੋਜ਼ਾਨਾ ਹੀ
ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਪੰਜਾਬ ਭਰ ਦੀਆਂ ਖਜਾਨਾ ਤੇ ਲੇਖਾ ਸ਼ਾਖਾ ਵਿਖੇ ਆਮ ਜਨਤਾ ਅਤੇ ਖਾਸ ਕਰਕੇ ਸੀਨੀਅਰ ਸਿਟੀਜ਼ਨ ਤੋਂ ਕਰਮਚਾਰੀ ਸਿੱਧੇ ਤੌਰ ‘ਤੇ ਪੈਸੇ ਦੀ ਮੰਗ ਕਰਦੇ ਹਨ ਅਤੇ ਬਿਨਾਂ ਰਿਸ਼ਵਤਖੋਰੀ ਦੇ ਖਜਾਨਾ ਦਫ਼ਤਰਾਂ ਵਿੱਚ ਕੋਈ ਕੰਮ ਨਹੀਂ ਹੁੰਦਾ ਹੈ।
ਇਸ ਲਈ ਪੰਜਾਬ ਭਰ ਦੇ ਸਾਰੇ ਖਜਾਨਾ ਦਫ਼ਤਰਾਂ ਦੇ ਮੁੱਖੀ ਨੂੰ ਹਿਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ ਜਿਲਾ ਦਫ਼ਤਰਾਂ ਅਤੇ ਉਪ ਖਜਾਨਾ ਦਫ਼ਤਰਾਂ ਵਿਖੇ ਮੁੱਖ ਥਾਂਵਾਂ ਵਿਖੇ ਨੋਟਿਸ ਬੋਰਡ ਲਗਾਉਂਦੇ ਹੋਏ ਲਿਖਵਾਏ ਕਿ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁਧ ਅਸਹਿਨਸ਼ੀਲਤਾ ਦੀ ਨੀਤੀ ਨੂੰ ਅਪਣਾਇਆ ਹੈ। ਇਸ ਅਧੀਨ ਸਮੂਹ ਜਨਤਾ ਅਤੇ ਸੀਨੀਅਰ ਸੀਟੀਜ਼ਨਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜੇਕਰ ਖਜਾਨਾ ਦਫ਼ਤਰ ਵਿਖੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਵਲੋਂ ਕਿਸੇ ਵਿਅਕਤੀ ਤੋਂ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ ਜਾਂ ਅਕਾਰਨ ਪਰੇਸ਼ਾਨ ਕੀਤਾ ਜਾਂਦਾ ਹੈ ਤਾਂ ਉਹ ਸਿੱਧੇ ਸਕੱਤਰ ਵਿੱਤ ਕੰਮ ਡਾਇਰੈਕਟਰ ਖਜਾਨਾ ਤੇ ਲੇਖਾ ਸ਼ਾਖਾ ਐਸ. ਕਰੂਣਾ ਰਾਜੂ ਨੂੰ ਸਿੱਧੇ ਮੋਬਾਇਲ ‘ਤੇ ਫੋਨ ਕਰਕੇ ਸ਼ਿਕਾਇਤ ਕਰ ਸਕਦੇ ਹਨ।