ਸੱਚ ਕਹੂੰ ਨਿਊਜ਼
ਲੁਧਿਆਣਾ,
ਨਿਊਯਾਰਕ ਦੀ ਇੱਕ ਸਾਹਿਤਕ ਸੰਸਥਾ ਵੱਲੋਂ ਪੰਜਾਬੀ ਦੇ ਕਹਾਣੀਕਾਰ ਤੇ ਲੇਖਕ ਅਜਮੇਰ ਸਿੰਘ ਸਿੱਧੂ ਦੀ ‘ਡਾ. ਜਸਵੰਤ ਸਿੰਘ ਪੁਰੇਵਾਲ ਕੌਮਾਂਤਰੀ ਸਾਹਿਤ ਪੁਰਸਕਾਰ’ ਲਈ ਚੋਣ ਕੀਤੀ ਗਈ ਹੈ ਖੁਸ਼ੀ ਦੀ ਗੱਲ ਇਹ ਹੈ ਕਿ ਇਹ ਪੁਰਸਕਾਰ ਕੌਮਾਂਤਰੀ ਪੱਧਰ ‘ਤੇ ਦਿੱਤਾ ਜਾਵੇਗਾ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੋਢੀ ਨਿਊਯਾਰਕ ਵਸਦੇ ਇੰਦਰਜੀਤ ਸਿੰਘ ਪੁਰੇਵਾਲ ਦੇ ਨਜ਼ੀਦੀਕੀ ਧਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਸੰਸਥਾ ਵੱਲੋਂ ਸਥਾਪਿਤ ਕੀਤਾ ਗਿਆ ਇਹ ਪਹਿਲਾ ਕੌਮਾਂਤਰੀ ਪੁਰਸਕਾਰ ਹੈ, ਜਿਸ ਲਈ ਸ. ਸਿੱਧੂ ਦੀ ਚੋਣ ਕੀਤੀ ਗਈ ਹੈ
ਉਨ੍ਹਾਂ ਨੂੰ ਇਹ ਪੁਰਸਕਾਰ ਜੂਨ ਮਹੀਨੇ ‘ਚ ਪੰਜਾਬ ਵਿੱਚ ਹੀ ਪ੍ਰਦਾਨ ਕੀਤਾ ਜਾਵੇਗਾ ਇਸ ਪੁਰਸਕਾਰ ਵਿੱਚ ਇੱਕ ਲੱਖ ਰੁਪਏ ਨਗਦ, ਪ੍ਰਸੰਸਾ ਪੱਤਰ ਅਤੇ ਦੁਸ਼ਾਲਾ ਸ਼ਾਮਲ ਹਨ
ਇਸ ਮੌਕੇ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਅਤੇ ਲੇਖਕ ਗੁਰਭਜਨ ਸਿੰਘ ਗਿੱਲ ਨੇ ਇਸ ਪੁਰਸਕਾਰ ਲਈ ਚੋਣ ਹੋਣ ‘ਤੇ ਅਜਮੇਰ ਸਿੰਘ ਸਿੱਧੂ ਅਤੇ ਸੰਸਥਾ ਨੂੰ ਮੁਬਾਰਕਬਾਦ ਦਿੱਤੀ ਜ਼ਿਕਰਯੋਗ ਹੈ ਕਿ ਨਵਾਂ ਸ਼ਹਿਰ ਵਾਸੀ ਅਜਮੇਰ ਸਿੱਧੂ ਨੇ ਆਪਣੇ ਪਹਿਲੇ ਕਹਾਣੀ ਸੰਗ੍ਰਹਿ ਨਚਿਕੇਤਾ ਦੀ ਮੌਤ ਨਾਲ ਪਾਠਕਾਂ ਤੇ ਗਲਪ ਆਲੋਚਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ ਦੂਜਾ ਕਹਾਣੀ ਸੰਗ੍ਰਹਿ ਖੂਹ ਗਿੜਦਾ ਹੈ ਛਪਣ ਨਾਲ ਉਸਨੂੰ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਕਈ ਇਨਾਮ ਹਾਸਲ ਹੋਏ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਸ. ਸਿੱਧੂ ਨੂੰ ਸਾਲ 2003 ਵਿੱਚ ਹੀ ਯੁਵਾ ਕਹਾਣੀਕਾਰ ਪੁਰਸਕਾਰ ਨਾਲ ਸਨਮਾਨਿਤ ਕਰ ਚੁੱਕੀ ਹੈ