ਲੁਟੇਰੇ ਪਿਸਤੌਲ ਦੀ ਨੋਕ ਤੇ 55 ਹਜਾਰ ਖੋਹ ਕੇ ਫਰਾਰ

ਮੋਗਾ, (ਲਖਵੀਰ ਸਿੰਘ) : ਪਿੰਡ ਦੌਲਤਪੁਰਾ ਉਚਾ ਕੋਲ ਮੋਟਰਸਾਈਕਲ ਸਵਾਰ ਲੁਟੇਰੇ ਮਾਈਕਰੋ ਫਾਇਨਾਂਸ ਕੰਪਨੀ ਦੇ ਮੁਲਾਜਮ ਕੋਲੋ ਪਿਸਤੌਲ ਦੀ ਨੋਕ ‘ਤੇ 55 ਹਜਾਰ ਰੁਪਏ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਥਾਣਾ ਸਦਰ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਦਰ ਦੇ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਜੀਵਨ ਸਿੰਘ ਪੁੱਤਰ ਧਰਮਪਾਲ ਵਾਸੀ ਕੰਨਰਾਂ ਜ਼ਿਲਾ ਸੰਗਰੂਰ ਨੇ ਪੁਲਿਸ ਨੂੰ ਦਰਜ ਕਰਾਏ ਬਿਆਨ ਵਿੱਚ ਕਿਹਾ ਕਿ ਉਹ ਮਾਇਕਰੋ ਫਾਈਨਸ ਕੰਪਨੀ ਵਿੱਚ ਕੰਮ ਕਰਦਾ ਹੈ ‘ਤੇ ਸ਼ਨੀਵਾਰ ਨੂੰ ਉਹ ਪਿੰਡਾਂ ‘ਚੋ ਉਗਰਾਹੀ ਕਰਕੇ ਵਾਪਸ ਜਾ ਰਿਹਾ ਸੀ ਤਾਂ ਰਾਤ ਕਰੀਬ 7 ਵਜੇ ਜਦ ਉਹ ਪਿੰਡ ਦੌਲਪੁਰਾ ਉਚਾ ਕੋਲ ਪੁੱਜਾ ਤਾਂ ਪਿੱਛੋ ਦੋ ਮੋਟਰਸਾਈਕਲ ਸਵਾਰ ਤੇ ਚਾਰ ਅਣਪਛਾਤੇ ਵਿਅਕਤੀ ਆਏ ਤੇ ਪਿਸਤੌਲ ਦੀ ਨੋਕ ਤੇ ਉਸ ਦਾ ਕਿੱਟ ਬੈਗ ਖੋਹ ਕੇ ਲੈ ਗਏ ਜਿਸ ਵਿੱਚ 55 ਹਜਾਰ ਦੀ ਨਗਦੀ ਤੇ ਸੈਮਸੰਗ ਦਾ ਟੈਬ ਸੀ।