ਲਾਲ ਚੌਂਕ ‘ਤੇ ਤਿਰੰਗਾ ਲਹਿਰਾਉਣਗੇ ਬਿਹਾਰ ਦੇ ਦੋ ਵਿਦਿਆਰਥੀ

ਪਟਨਾ। ਲੁਧਿਆਣਾ ਦੀ ਜਾਹਨਵੀ ਬਹਿਸ ਤੋਂ ਬਾਅਦ ਹੁਣ ਬਿਹਾਰ ਦੇ ਦੋ ਵਿਦਿਆਰਥੀ 15 ਅਗਸਤ ਨੂੰ ਜੰਮੂ-ਕਸ਼ਮੀਰ ਦੇ ਲਾਲ ਚੌਂਕ ‘ਤੇ ਤਿਰੰਗਾ ਲਹਿਰਾਉਣਗੇ। ਲਾਲ ਚੌਂਕ ‘ਤੇ ਝੰਡਾ ਲਹਿਰਾਉਣ ਦੇ ਜਨੂਨ ਨਾਲ ਬਿਹਾਰ ਦੇ ਦੋ ਵਿਦਿਆਰਥੀ ਦੋ ਦਿਨ ਬਾਅਦ ਸੰਪੂਰਣ ਕ੍ਰਾਂਤੀ ਐਕਸਪ੍ਰੈੱਸ ਰਾਹੀਂ ਦਿੱਲੀ ਪੁੱਜ ਗਏ ਹਨ। ਪਟਨਾ ਦੇ ਦਾਇਆਨੰਦ ਆਗਲ ਵੈਦਿਕਾ (ਡੀਏਵੀ) ਸਕੂਲ, ਬੋਰਡ ਕਾਲੋਨੀ ਦੇ 12ਵੀਂ ਜਮਾਤ ਦੇ ਵਿਦਿਆਰਥੀ ਵਰੁਣ ਆਪਣੇ ਵੱਡੇ ਭਰਾ ਨਾਲ ਲਾਲ ਚੌਂਕ ‘ਤੇ ਤਿਰੰਗਾ ਲਹਿਰਾਉਣਗੇ।