ਲਸ਼ਕਰ ਕੁਨੈਕਸ਼ਨ ਦੇ ਖੁਲਾਸੇ ‘ਤੇ ਬੌਖਲਾਇਆ ਗਿਲਾਨੀ

ਨਈਮ ਹੁਰੀਅਤ ਤੋਂ ਬਰਖਾਸਤ
ਸ੍ਰੀਨਗਰ ਕਸ਼ਮੀਰ ਦੇ ਵੱਖਵਾਦੀ ਗਠਜੋੜ ਹੁਰੀਅਤ ਕਾਨਫਰੰਸ ‘ਚ ਭਾਜੜ ਮੱਚ ਗਈ ਹੈ ਲਸ਼ਕਰ ਨਾਲ ਲਿੰਕ ਦਾ ਖੁਲਾਸਾ ਕਰਨ ਵਾਲੇ ਗਠਜੋੜ ਦੇ ਗਿਲਾਨੀ ਧੜੇ ਦੇ ਮੈਂਬਰ ਨਈਮ ਖਾਨ ‘ਤੇ ਐਕਸ਼ਨ ਲਿਆ ਗਿਆ ਹੈ ਬੌਖਲਾਏ ਹੁਰੀਅਤ ਮੁਖੀ ਸਈਅਦ ਅਲੀ ਸ਼ਾਹ ਗਿਲਾਨੀ ਨੇ ਸ਼ਨਿੱਚਰਵਾਰ ਨੂੰ ਹੁਰੀਅਤ ਦੇ ਪ੍ਰੋਵੀਜਨਲ ਪ੍ਰੈਜੀਡੈਂਟ ਨਈਮ ਖਾਨ ਨੂੰ ਸਸਪੈਂਡ ਕਰ ਦਿੱਤਾ ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਇੱਕ ਸਟਿੰਗ ਅਪ੍ਰੇਸ਼ਨ ‘ਚ ਨਈਮ ਦੇ ਹਵਾਲੇ ਨਾਲ ਘਾਟੀ ਦੇ ਇਸ ਵੱਖਵਾਦੀ ਗਠਜੋੜ ਦੀ ਪਾਕਿਸਤਾਨ ਸÎਥਿੱਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਫੰਡਿੰਗ ਨੂੰ ਲੈ ਕੇ ਕਈ ਸਨਸਨੀਖੇਜ ਜਾਣਕਾਰੀਆਂ ਸਾਹਮਣੇ ਆਈਆਂ ਸਨ ਜਿਸ ਤੋਂ ਬਾਅਦ ਕੇਂਦਰ ਸਰਕਾਰ ਦੇ ਆਦੇਸ਼ ‘ਤੇ ਮਾਮਲੇ ਦੀ ਜਾਂਚ ਕਰ ਸੂਤਰਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਪੁਛਗਿੱਛ ਪੂਰੀ ਹੋਣ ਤੋਂ ਬਾਅਦ ਐਨਆਈਏ ਗਿਲਾਨੀ, ਨਈਮ ਖਾਨ, ਗਾਜੀ ਜਾਵੇਦ ਬਾਬਾ ਤੇ ਫਾਰੂਖ ਅਹਿਮਦ ਡਾਰ ਊਰਫ ਬਿੱਟਾ ਕਰਾਟੇ ਨਾਲ ਵੀ ਸਵਾਲ-ਜਵਾਬ ਕਰੇਗੀ