ਰੋਹਿਤ ਸ਼ਰਮਾ ਦਾ ਸੈਂਕੜਾ, ਭਾਰਤ ਫਾਈਨਲ ‘ਚ

ਬਰਮਿੰਘਮ ਆਈਸੀਸੀ ਚੈਂਪੀਅੰਜ਼ ਟਰਾਫੀ ਦੇ ਦੂਜੇ ਸੈਮੀਫਾਈਨਲ ‘ਚ ਭਾਰਤ ਤੇ ਬੰਗਲਾਦੇਸ਼ ਵਿਚਕਾਰ ਖੇਡੇ ਗਏ ਮੈਚ ‘ਚ ਭਾਰਤ ਬੰਗਲਾਦੇਸ਼ ਨੂੰ 9 ਵਿਕਟਾਂ ਨਾਲ ਹਰਾ ਕੇ ਫਾਈਨਲ ‘ਚ ਪਹੁੰਚ ਗਿਆ ਹੈ ਹੁਣ ਫਾਈਨਲ ਵਿੱਚ ਉਸ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਤੇ ਪਹਿਲਾਂ ਫੀਲਡਿੰਗ ਦਾ ਫੈਸਲਾ ਕੀਤਾ ਇਸ ਦੌਰਾਨ ਬੰਗਲਾਦੇਸ਼ ਦੀ ਸ਼ੁਰੂਆਤ ਖਰਾਬ ਰਹੀ ਤੇ ਉਸ ਨੇ 36 ਦੌੜਾਂ ਤੱਕ ਸੌਮਿਆ ਸਰਕਾਰ (00) ਅਤੇ ਸ਼ੱਬੀਰ ਰਹਿਮਾਨ (19) ਦੀਆਂ ਵਿਕਟਾਂ ਗੁਆ ਦਿੱਤੀਆਂ ਇਸ ਤੋਂ ਓਪਨਰ ਤਮੀਮ ਇਕਬਾਲ (70) ਅਤੇ ਮੁਸ਼ਫਿਕੁਰ ਰਹੀਮ (61) ਨੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਤੀਜੀ ਵਿਕਟ ਲਈ 21.1 ਓਵਰਾਂ ‘ਚ 123 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਜਿਸ ਦੇ ਦਮ ‘ਤੇ ਬੰਗਲਾਦੇਸ਼ ਨੇ ਸੱਤ ਵਿਕਟਾਂ ‘ਤੇ 264 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਟੀਚੇ ਦਾ ਪਿੱਛੇ ਕਰਦਿਆਂ ਭਾਰਤ ਨੇ 40 ਓਵਰਾ ਵਿੱਚ ਹੀ ਸ਼ਿਖਰ ਧਵਨ ਦੀ ਵਿਕਟ ਗਆ ਕੇ 265 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਭਾਰਤ ਵੱਲੋਂ ਰੋਹਿਤ ਸ਼ਰਮਾ ਨੇ 123 ਦੌੜਾਂ, ਸ਼ਿਖਰ ਧਵਨ ਨੇ 46 ਦੌੜਾਂ ਤੇ ਕਪਤਾਨ ਵਿਰਾਟ ਕੋਹਲੀ ਨੇ 96 ਦੌੜਾਂ ਦੀ ਪਾਰੀ ਖੇਡੀ