ਰੀਓ ਓਲੰਪਿਕ 2016 : ਅੱਜ ਹੋਵੇਗੀ ਭਾਰਤ ਦੀ ਸ਼ੁਰੂਆਤ, ਟੈਨਿਸ ਸਟਾਰ ਪੇਸ-ਬੋਪੰਨਾ ਦੀ ਪੋਲੈਂਡ ਨਾਲ ਟੱਕਰ

ਰੀਓ ਡੀ ਜੇਨੇਰੀਓ। ਓਲੰਪਿਕ ਵੱਲੋਂ ਭਾਰਤੀ ਮੈਚਾ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਭਾਰਤ ਦਾ ਪਹਿਲਾ ਮੈਚ ਟੈਨਿਸ ਡਬਲਜ ਦਾ ਹੈ। ਲਿਏਂਡਰ ਪੇਸ ਤੇ ਰੋਹਿਤ ਬੋਪੰਨਾ ਦੀ ਜੋੜੀ ਇਸ ਲਈ ਮੈਦਾਨ ‘ਚ ਉਤਰੇਗੀ। ਇਹ ਮੈਚ ਸ਼ਨਿੱਚਰਵਾਰ ਨੂੰ ਰੀਓ ਡੀ ਜੇਨੇਰੀਓ ‘ਚ ਖੇਡਿਆ ਜਾਵੇਗਾ। ਭਾਰਤ ਟੈਨਿਸ ਦੇ ਤਿੰਨ ਮੁਕਾਬਲਿਆਂ ‘ਚ ਹਿੱਸਾ ਲੈ ਰਹੇ ਹਨ। ਇਸ ‘ਚ ਮਹਿਲਾ ਡਬਲ, ਪੁਰਸ਼ ਡਬ ਤੇ ਮਿਕਸਡ ਡਬਲ ਸ਼ਾਮਲ ਹੈ।
ਸਾਨੀਆ ਮਿਰਜਾ, ਰੋਹਨ ਬੋਪੰਨਾ, ਲਿਏਂਡਰ ਪੇਸ ਤੇ ਪ੍ਰਾਰਥਨਾ ਥੰਬੋਰੇ ਇਸ ‘ਚ ਹਿੱਸਾ ਲੈਣਗੇ। ਲਿਏਂਡਰ ਪੇਸ ਤੇ ਰੋਹਤ ਬੋਪੰਨਾ ਦਾ ਪਹਿਲਾ ਮੁਕਾਬਲੇ ਪੋਲੈਂਡ ਦੇ ਲੁਕਾਜ ਕੂਬਟ ਤੇ ਮਾਰਕਿਨ ਮਟਕੋਵਸਕੀ ਦਰਮਿਆਨ ਹੈ। ਇਹ ਮੁਕਾਬਲਾ ਰਾਤ 11:30 ਵਜੇ ਹੋਵੇਗਾ। ਮੁਕਾਬਲੇ ਉਥੋਂ ਦੇ ਕੋਰਟ 5 ‘ਤੇ ਖੇਡਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਦੱਖਣੀ ਅਮਰੀਕੀ ਦੇਸ਼ ਓਲੰਪਿਕ ਦੀ ਪਹਿਲੀ ਵਾਰ ਮੇਜਬਾਨੀ ਕਰ ਰਿਹਾ ਹੈ। 205 ਦੇਸਾਂ ਦੇ 10 ਹਜ਼ਾਰ ਤੋਂ ਵੱਧ ਖਿਡਾਰੀ ਖੇਡਾਂ ਦੇ ਇਸ ਮਹਾਂਕੁੰਭ ‘ਚ ਹਿੱਸਾ ਲੈਣਗੇ। ਭਾਰਤ ਨੇ ਵੀ ਇਸ ਵਾਰ 118 ਖਿਡਾਰੀਆਂ ਦਾ ਰਿਕਾਰਡ ਦਲ ਓਲੰਪਿਕ ‘ਚ ਭੇਜਿਆ ਹੈ।