ਰੀਓ ਓਲੰਪਿਕ : ਡਿੱਗਣ ਦੇ ਬਾਵਜ਼ੂਦ ਵੀ 10000 ਮੀਟਰ ‘ਚ ਜਿੱਤਿਆ ਫਾਰਾਹ

ਰੀਓ ਡੀ ਜੇਨੇਰੀਓ। ਬ੍ਰਿਟੇਨ ਦੇ ਮੋ ਫਾਰਾਹ ਨੇ ਰੇਸ ‘ਚ ਡਿੱਗਣ ਦੇ ਬਾਵਜ਼ੂਦ ਤੇਜ਼ੀ ਨਾਲ ਉਭਰਦਿਆਂ ਲਗਾਤਾਰ ਦੂਜੀ ਵਾਰ ਓਲੰਪਿਕ ‘ਚ 10000 ਮੀਟਰ ਦਾ ਖਿਤਾਬ ਆਪਣੇ ਨਾਂਅ ਕੀਤਾ। ਫਾਰਾਹ ਨੇ 25 ਲੈਪ ਦੀ ਦੌੜ 27 ਮਿੰਟ 05.7 ਸੈਕਿੰਟਾਂ ‘ਚ ਪੂਰੀ ਕੀਤੀ। ਕੀਨੀਆ ਦੇ ਪਾਲ ਤਨੁਈ ਨੂੰ ਰਜਤ ਤੇ ਇਥੋਪੀਆ ਦੇ ਤਮਿਰਾਤ ਤੋਲਾ ਨੂੰ ਕਾਂਸੀ ਤਮਗਾ ਮਿਲਿਆ। ਫਰਾਹ 10ਵੀਂ ਜੈਪ ‘ਚ ਅਮਰੀਕਾ ਦੇ ਟ੍ਰੇਨਿੰਗ ਸਾਂਝੇਦਾਰ ਗਾਲੇਨ ਰੂਪ ਨਾਲ ਟੱਕਰ ਹੋਣ ਕਾਰਨ ਡਿੱਗ ਪਏ ਸਨ, ਪਰ ਉਹ ਜਲਦੀ ਸੰਭਲ ਗਏ ਤੇ ਉਨ੍ਹਾਂ ਨ ੇਦੂਜੀ ਵਾਰ ਇਹ ਖਿਤਾਬ ਜਿੱਤਿਆ। ਉਨ੍ਹਾਂ ਨੇ ਲੰਡਨ ਓਲੰਪਿਕ ‘ਚ 5000 ਮੀਟਰ ਦਾ ਵੀ ਸੋਨਾ ਜਿੱਤਿਆ ਸੀ।