ਰਿਜ਼ਰਵ ਬੈਂਕ ਨੇ ਜਾਰੀ ਕੀਤਾ 500 ਰੁਪਏ ਦਾ ਨਵਾਂ ਨੋਟ

ਏਜੰਸੀ
ਨਵੀਂ ਦਿੱਲੀ,  
ਰਿਜ਼ਰਵ ਬੈਂਕ ਨੇ 500 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਹਨ ਨਵੇਂ ਬੈਂਕ ਨੋਟ ਸਮੇਂ-ਸਮੇਂ ‘ਤੇ ਜਾਰੀ ਕੀਤੇ ਜਾ ਰਹੇ ਮਹਾਤਮਾ ਗਾਂਧੀ (ਨਵੀਂ) ਸੀਰੀਜ਼ ਦੇ ਹੀ ਹਨ 500 ਰੁਪਏ ਦੇ ਨਵੇਂ ਨੋਟ ‘ਤੇ ਇਨਸੈੱਟ ‘ਤੇ ਅੰਗਰੇਜ਼ੀ ਦਾ ਏ (ਆ) ਲਿਖਿਆ ਹੋਇਆ ਹੈ ਇਹ ਅੱਖਰ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਗਵਰਨਰ ਡਾ. ਉਰਜਿਤ ਪਟੇਲ ਦੇ ਦਸਤਖ਼ਤ ਵਾਲੇ ਦੋਵੇਂ ਨੰਬਰ ਪੈਨਲਾਂ ਨਾਲ ਛਪੇ ਹਨ
ਨਵੇਂ ਨੋਟਾਂ ‘ਤੇ ਇਨਸੈੱਟ ‘ਚ ‘ਆ’ ਦੇ ਇਲਾਵਾ ਇੱਕ ਵੱਡਾ ਫ਼ਰਕ ਇਹ ਹੋਵੇਗਾ ਕਿ ਇਸ ‘ਚ ਪ੍ਰਿੰਟਿੰਗ ਦਾ ਸਾਲ 2017 ਨੋਟ ਦੇ ਪਿਛਲੇ ਹਿੱਸੇ ‘ਤੇ ਅੰਕਿਤ ਹੇਵੇਗਾ ਨੋਟ ਦੇ ਬਾਕੀ ਫੀਚਰਜ਼ 8 ਨਵੰਬਰ 2016 ਦੇ ਨੋਟਬੰਦੀ ਦੇ ਐਲਾਨ ਤੋਂ ਬਾਅਦ ਜਾਰੀ ਹੋਏ ਨੋਟਾਂ ਜਿਹੇ ਹੀ ਹਨ ੋਟਬੰਦੀ ਤੋਂ ਬਾਅਦ ਜਾਰੀ ਹੋਏ 500 ਦੇ ਨੋਟ ‘ਚ ਇਨਸੈੱਟ ਲੈਟਰ ਈ (ਏ) ਸੀ ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਇੱਕ ਪ੍ਰੈਸ ਨੋਟ ਜਰੀਏ ਇਹ ਜਾਣਕਾਰੀ ਦਿੱਤੀ ਹੈ, ਨਾਲ ਹੀ ਕੇਂਦਰੀ ਬੈਂਕ ਨੇ ਇਹ ਜਾਣਕਾਰੀ ਟਵੀਟ ਵੀ ਕੀਤੀ ਹੈ ਇਸ ‘ਚ ਕਿਹਾ ਗਿਆ ਹੈ, ‘ਇਨਸੈੱਟ ‘ਚ ‘ਆ’ ਲਿਖੇ 500 ਰੁਪਏ ਦੇ ਬੈਂਕ ਨੋਟ ਜਾਰੀ’ ਸਾਫ਼ ਕਰ ਦਿੰਦੇ ਹਾਂ ਕਿ ਨੋਟਬੰਦੀ ਤੋਂ ਬਾਅਦ ਜਾਰੀ ਹੋਏ 500 ਦੇ ਨੋਟ ਕਾਨੂੰਨੀ ਤੌਰ ‘ਤੇ ਸਹੀ ਰਹਿਣਗੇ ਇਨਸੈੱਟ ਲੈਟਰ ਅਤੇ ਛਪਾਈ ਦੇ ਸਾਲ ‘ਚ ਜੋ ਬਦਲਾਅ ਕੀਤੇ ਗÂੈ ਹਨ ਉਹ ਕੇਵਲ 500 ਦੇ ਨੋਟ  ‘ਚ ਹੋਏ ਹਨ, 2000 ਦੇ ਨੋਟ ‘ਚ ਅਜਿਹਾ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ