ਏਜੰਸੀ
ਨਵੀਂ ਦਿੱਲੀ,
ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਕਾਰਜਕਾਲ 24 ਜੁਲਾਈ ਨੂੰ ਸਮਾਪਤ ਹੋ ਜਾਵੇਗਾ ਤੇ ਰਾਸ਼ਟਰਪਤੀ ਚੋਣਾਂ 17 ਜੁਲਾਈ ਨੂੰ ਹਨ ਮੁਖਰਜੀ 25 ਜੁਲਾਈ ਨੂੰ ਆਪਣਾ ਅਹੁਦਾ ਛੱਡਣਗੇ ਦਫ਼ਤਰ ਛੱਡਣ ਦੇ ਇੱਕ ਮਹੀਨਾ ਪਹਿਲਾਂ ਰਾਸ਼ਟਰਪਤੀ ਨੇ 2 ਮਾਮਲਿਆਂ ‘ਚ ਦਇਆ ਪਟੀਸ਼ਨ ਨੂੰ ਰੱਦ ਕਰ ਦਿੱਤਾ ਇਸ ਦੇ ਨਾਲ ਹੀ ਰਾਸ਼ਟਰਪਤੀ ਵੱਲੋਂ ਹੁਣ ਤੱਕ ਰੱਦ ਕੀਤੀਆਂ ਗਈਆਂ ਕੁੱਲ ਦਇਆ ਪਟੀਸ਼ਨਾਂ ਦੀ ਗਿਣਤੀ 30 ਹੋ ਗਈ ਹੈ ਪਹਿਲਾ ਮਾਮਲਾ 2012 ‘ਚ ਇੰਦੌਰ ‘ਚ ਇੱਕ ਚਾਰ ਸਾਲਾ ਲੜਕੀ ਦੇ ਜਬਰ-ਜਨਾਹ ਤੇ ਕਤਲ ਦਾ ਹੈ, ਜਿਸ ‘ਚ ਤਿੰਨ ਅਪਰਾਧੀ ਹਨ ਤੇ ਦੂਜਾ ਇੱਕ ਕੈਬ ਡਰਾਈਵਰ ਤੇ ਉਸਦੇ ਸਹਿਯੋਗੀ ਵੱਲੋਂ ਪੂਨੇ ‘ਚ ਇੱਕ ਆਟੀਟੀ ਪ੍ਰੋਫੈਸ਼ਨਲ ਦੇ
ਗੈਂਗਰੇਪ ਤੇ ਕਤਲ ਦਾ ਹੈ ਇਹ ਦੋਵੇਂ ਮਾਮਲੇ ਅਪਰੈਲ ਤੇ ਮਈ ‘ਚ ਰਾਸ਼ਟਰਪਤੀ ਕੋਲ ਭੇਜੇ ਗਏ ਸਨ ਪਟੀਸ਼ਨ ‘ਚ 26/11 ਮੁੰਬਈ ਹਮਲੇ ਦੇ ਦੋਸ਼ੀ ਅਜਮਲ ਕਸਾਬ, ਸਾਲ 2001 ਸੰਸਦ ਹਮਲੇ ਦਾ ਦੋਸ਼ੀ ਅਫਜਲ ਗੁਰੂ ਤੇ ਸਾਲ 1993 ਮੁੰਬਈ ਅੱਤਵਾਦੀ ਹਮਲੇ ਦੇ ਦੋਸ਼ੀ ਯਾਕੂਬ ਮੇਨਨ ਦੇ ਮਾਮਲੇ ਸ਼ਾਮਲ ਹਨ ਦਇਆ ਪਟੀਸ਼ਨਾਂ ‘ਤੇ ਫੈਸਲੇ ਲਈ ਰਾਸ਼ਟਰਪਤੀ ਲਈ ਕੋਈ ਨਿਸ਼ਚਿਤ ਸਮਾਂ ਨਹੀਂ ਹੁੰਦਾ ਹੈ ਪ੍ਰਤਿਭਾ ਪਾਟਿਲ ਨੇ ਕਿਸੇ ਵੀ ਦਇਆ ਪਟੀਸ਼ਨ ‘ਤੇ ਫੈਸਲਾ ਲਏ ਬਿਨਾ ਹੀ ਅਹੁਦਾ ਛੱਡ ਦਿੱਤਾ ਸੀ