ਰਾਸ਼ਟਰਪਤੀ ਦੀ ਧੀ ਨੂੰ ਭੇਜਿਆ ਭੱਦਾ ਸੰਦੇਸ਼, ਮਾਮਲਾ ਦਰਜ

ਨਵੀਂ ਦਿੱਲੀ,  (ਏਜੰਸੀ) ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਧੀ ਤੇ ਦਿੱਲੀ  ਕਾਂਗਸਰ ਦੀ ਬੁਲਾਰਨ  ਸ਼ਰਮਿਠਤਾ ਮੁਖਰਜੀ ਨੇ ਇੱਕ ਵਿਅਕਤੀ ਨੂੰ ਫੇਸਬੁੱਕ ਰਾਹੀਂ ਅਸ਼ਲੀਲ ਸੰਦੇਸ਼ ਭੇਜਣ ਦੀ ਸ਼ਿਕਾਇਤ ਕਰਦਿਆਂ ਐਤਵਾਰ ਨੂੰ ਇੱਥੇ ਦਿੱਲੀ ਪੁਲਿਸ ਦੇ ਆਰਥਿਕ ਅਪਰਾਧ ਬ੍ਰਾਂਚ ‘ਚ ਇੱਕ ਮਾਮਲਾ ਦਰਜ ਕਰਵਾਇਆ ਪੁਲਿਸ ਮੁਤਾਬਕ ਦੋਸ਼ੀ ਨੇ ਫੇਸਬੁੱਕ ਰਾਹੀਂ ਭੱਦਾ ਸੰਦੇਸ਼ ਭੇਜਿਆ ਸੀ ਸੰਦੇਸ਼ ਭੇਜਣ ਵਾਲਾ ਪੱਛਮੀ ਬੰਗਾਲ ਦੇ ਹੁਗਲੀ ਦੇ ਨੌਹਾਟੀ ਦਾ ਨਿਵਾਸੀ ਹੈ ਕੁਮਾਰੀ ਮੁਖਰਜੀ ਨੂੰ ਰਾਤ ਅਸ਼ਲੀਲ ਸੰਦੇਸ਼ ਮਿਲਿਅ ਸੀ ਇਸ ਤੋ ਬਾਅਦ ਇਹ ਸੋਚਦੇ ਹੋਏ ਕਿ ਉਨ੍ਹਾਂ ਦੀ ਚੁੱਪੀ ਸੰਦੇਸ਼ ਭੇਜਣ ਵਾਲੇ ਨੂੰ ਦੂਜੀਆਂ ਔਰਤਾਂ ਨੂੰ  ਤੰਗ ਪਰੇਸ਼ਾਨ ਕਰਨ ਦਾ ਮੌਕਾ ਦੇ ਦੇਵੇਗੀ, ਇਸ ਲਈ ਉਨ੍ਹਾਂ ਨੇ ਇਸ ਨੂੰ ਜਨਤਕ ਕਰਨ ਦਾ ਫੈਸਲਾ ਲਿਆ