ਏਜੰਸੀ
ਜੰਮੂ,
ਜੰਮੂ-ਕਸ਼ਮੀਰ ਵਿੱਚ ਰਾਜੌਰੀ ਕੰਟਰੋਲ ਰੇਖਾ ਕੋਲ ਪਾਕਿਸਤਾਨ ਵੱਲੋਂ ਕੀਤੀ ਗਈ ਫਾਇਰਿੰਗ ਵਿੱੱਚ ਅੱਜ 35 ਸਾਲਾਂ ਦੀ ਇੱਕ ਔਰਤ ਦੀ ਮੌਤ ਹੋ ਗਈ, ਜਦੋਂ ਕਿ ਉਸਦਾ ਪਤੀ ਜ਼ਖ਼ਮੀ ਹੋ ਗਿਆ ਫਾਇਰਿੰਗ ਨੌਸ਼ੇਰਾ ਸੈਕਟਰ ਦੇ ਲਾਮ ਇਲਾਕੇ ਵਿਚ ਸਥਿਤ ਇੱਕ ਪਿੰਡ ਵਿੱਚ ਹੋਈ ਰੱਖਿਆ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਨੇ ਰਾਜੌਰੀ ਜਿਲ੍ਹੇ ਦੇ ਨੌਸ਼ੇਰਾ ਇਲਾਕੇ ਵਿੱਚ ਕੰਟਰੋਲ ਰੇਖਾ ਕੋਲ ਭਾਰਤੀ ਫੌਜੀ ਚੌਂਕੀਆਂ ‘ਤੇ ਛੋਟੇ ਤੇ ਸਵੈਚਾਲਿਤ ਹਥਿਆਰਾਂ ਨਾਲ ਹਮਲਾ ਕਰਨਾ ਸ਼ੁਰੂ ਕੀਤਾ