ਰਾਜੀਵ ਗਾਂਧੀ ਦੇ ਵਿਵਾਦ ਵਾਲੇ ਬਿਆਨ ਨੂੰ ਟਵੀਟ ਕਾਰਨ ਕਾਂਗਰਸ ਦੀ ਕਿਰਕਿਰੀ, ਕੀਤਾ ਡਲੀਟ

ਨਵੀਂ ਦਿੱਲੀ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਜਯੰਤੀ ‘ਤੇ ਪੱਛਮੀ  ਬੰਗਾਲ ਕਾਂਗਰਸ ਦੇ ਇੱਕ ਟਵੀਟ ਲਈ ਪਾਰਟੀ ਨੂੰ ਸ਼ਰਮਿੰਦਾ ਹੋਣਾ ਪਿਆ। ਇਸ ਟਵੀਟ ‘ਚ 1984 ਦੇ ਦੰਗਿਆਂ ਦੌਰਾਨ ਦਿੱਤੇ ਗਏ ਰਾਜੀਵ ਗਾਂਧੀ ਦੇ ਵਿਵਾਦ ਭਰੇ ਬਿਆਨ ਨੂੰ ਟਵੀਟ ਕੀਤਾ ਗਿਆ। ਹਾਲਾਂਕਿ ਬਾਅਦ ‘ਚ ਜਦੋਂ ਮਾਮਲਾ ਉਛਲਿਆ ਤਾਂ ਟਵੀਟ ਨੂੰ ਡਿਲੀਟ ਕਰ ਦਿੱਤਾ ਗਿਆ। ਪਰ ਕਾਂਗਰਸੀ ਆਗੂ ਹੁਣ ਜਵਾਬ ਦੇਣ ਤੋਂ ਬਚਦੇ ਨਜ਼ਰ ਆ ਰਹੇ ਹਨ। ਇਯ ਟਵੀਟ ‘ਚ ਲਿਖਿਆ, ਜਦੋਂ ਵੱਡਾ ਦਰੱਖ਼ਤ ਡਿਗਦਾ ਹੈ ਤਾਂ ਜ਼ਮੀਨ ਕੰਬਦੀ ਹੈ।#ਭਾਰਤਰਤਨਰਾਜੀਵਗਾਂਧੀ
ਰਾਜੀਵ ਗਾਂਧੀ ਨੇ ਇਹ ਬਿਆਨ ਸਾਬਕਾ ਪ੍ਰਧਾਨ ਮਤਰੀ ਤੇ ਆਪਣੀ ਮਾਂ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਭੜਕੇ ਸਿੱਖ ਵਿਰੋਧੀ ਦੰਗਿਆਂ ‘ਚ ਦਿੱਤਾ ਸੀ। ਉਨ੍ਹਾਂ ਦੇ ਇਸ ਬਿਆਨ ਨੂੰ ਸਿੱਖ ਦੰਗਿਆਂ ਨੂੰ ਜਾਇਜ਼ ਠਹਿਰਾਉਣ ਵਜੋਂ ਵੇਖਿਆ ਜਾਂਦਾ ਹੈ। ਰਾਜੀਵ ਗਾਂਧੀ ਦੇ ਗੁਜ਼ਰ ਜਾਣ ਤੋਂ ਕਈ ਸਾਲਾਂ ਬਾਅਦ ਵੀ ਉਨ੍ਹਾਂ ਦਾ ਇਹ ਬਿਆਨ ਕਾਂਗਰਸ ਲਈ ਪ੍ਰੇਸ਼ਾਨੀ ਵਧਾ ਰਿਹਾ ਹੈ। ਪੱਛਮੀ ਬੰਗਾਲ ਕਾਂਗਰਸ ਨੇ ਟਵੀਟ ਤੋਂ ਬਾਅਦ ਵਿਰੋਧੀ ਧਿਰ ਨੇ ਉਨ੍ਹਾਂ ‘ਤੇ ਹਮਲਾ ਬੋਲਿਆ। ਭਾਜਪਾ ਨੇ ਕਿਹਾ ਕਿ ਕਾਂਗਰਸ ਇੱਕ ਵਾਰ ਫਿਰ ਲੋਕਾਂ ਦੇ ਜਖ਼ਮਾਂ ਨੂੰ ਹਰਾ ਕਰਨ ‘ਚ ਲੱਗੀ ਹੈ।