ਰਸਾਇਣ ਅਯਾਤ ਮਾਮਲਾ : ਪਾਕਿ ਸਮੇਤ ਚਾਰ ਦੇਸ਼ਾਂ ‘ਤੇ ਐਂਟੀ ਡੰਪਿੰਗ ਟੈਕਸ ਲਾਇਆ

ਏਜੰਸੀ
ਨਵੀਂ ਦਿੱਲੀ,
ਭਾਰਤ ਨੇ ਜੰਗ (ਜੰਗਾਲ) ਕੰਟਰੋਲ ਤੇ ਪੇਪਰ ਬਲੀਚਿੰਗ ਲਈ ਵਰਤੋਂ ‘ਚ ਲਿਆਂਦੇ ਜਾਣ ਵਾਲੇ ਰਸਾਇਣ ਦੇ ਪਾਕਿਸਤਾਨ, ਬੰਗਲਾਦੇਸ਼ ਤੇ ਤਿੰਨ ਹੋਰ ਦੇਸ਼ਾਂ ਤੋਂ ਅਯਾਤ ‘ਤੇ ਪ੍ਰਤੀ ਟਨ 118 ਡਾਲਰ ਤੱਕ ਦਾ ਐਂਟੀ ਡੰਪਿੰਗ ਟੈਕਸ ਲਾਇਆ ਹੈ ਇਹ ਟੈਕਸ ਇਸ ਰਸਾਇਣ ਦੇ ਘਰੇਲੂ ਨਿਰਮਾਤਾਵਾਂ ਨੂੰ ਸਸਤੇ ਅਯਾਤ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਲਾਇਆ ਗਿਆ ਹੈ ਮਾਲੀਆ ਵਿਭਾਗ ਨੇ ਬੰਗਲਾਦੇਸ਼, ਤਾਈਵਾਨ, ਕੋਰੀਆ, ਪਾਕਿਸਤਾਨ ਤੇ ਥਾਈਲੈਂਡ ਤੋਂ ਹਾਈਡਰੋਜ਼ਨ ਪੈਰਾਕਸਾਈਡ ਦੇ ਅਯਾਤ ‘ਤੇ ਟੈਕਸ ਲਾਉਂਦਿਆਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਉਸ ‘ਚ 90 ਫੀਸਦੀ ਤੇ ਉਸ ਤੋਂ ਜ਼ਿਆਦਾ ਸਾਂਦ੍ਰਤਾ ਦੀ ਖਾਧ ਤੇ ਇਲੈਕਟ੍ਰੋਨਿਕ ਸ਼੍ਰੇਣੀ ਵਿਵਾਦ ਹੈ ਇਸ ਟੈਕਸ ਦਾ ਦਾਇਰਾ 27.81-117.94 ਪ੍ਰਤੀ ਟਨ ਹੈ ਤੇ ਇਹ ਪੰਜ ਸਾਲਾਂ ਤੱਕ ਲਾਗੂ ਰਹੇਗਾ ਇਸ ਤੋਂ ਪਹਿਲਾਂ ਨੈਸ਼ਨਲ ਪੈਰਾਕਸਾਈਡ ਲਿਮਿਟਡ ਤੇ ਹਿੰਦੁਸਤਾਨ ਆਰਗੈਨਿਕ ਕੈਮੀਕਲਜ਼ ਨੇ ਐਂਟੀ ਡੰਪਿੰਗ ਨਾਲ ਸਬੰਧੀ ਟੈਕਸ ਮਹਾਂਨਿਦੇਸ਼ਾਲਿਆ ਨਾਲ ਸੰਪਰਕ ਕਰਕੇ ਐਂਟੀ ਡੰਪਿੰਗ ਜਾਂਚ ਦੀ ਮੰਗ ਕੀਤੀ ਸੀ ਤੇ ਹਾਈਡਰੋਜਨ ਪੇਰਾਕਸਾਈਡ ਦੇ ਆਯਾਤ ‘ਤੇ ਟੈਕਸ ਲਾਉਣ ਦੀ ਮੰਗ ਕੀਤੀ ਸੀ ਜਾਂਚ ਤੋਂ ਬਾਅਦ ਮਹਾਂਨਿਦੇਸ਼ਾਲਿਆ ਨੇ ਮਾਲੀਆ ਵਿਭਾਗ ਨੂੰ ਆਪਣੀ ਸਿਫਾਰਿਸ਼ ਦਿੱਤੀ ਸੀ