ਰਪੱਈਆ ਸਥਿਰ

ਮੁੰਬਈ। ਸ਼ੇਅਰ ਬਾਜ਼ਾਰ ‘ਚ ਗਿਰਾਵਟ ਦੇ ਬਾਵਜ਼ੂਦ ਕੌਮਾਂਤਰੀ ਕਰੰਸੀਆਂ ਦੇ ਮੁਕਾਬਲੇ ਡਾਲਰ ‘ਚ ਸਥਿਰਤਾ ਕਾਰਨ ਅੱਜ ਅੰਤਰ ਬੈਂਕਿੰਗ ਕਰੰਸੀ ਬਾਜ਼ਾਰ ‘ਚ ਰੁਪੱਈਆ ਪਿਛਲੇ ਦਿਨ ਦੇ 66.84 ਰੁਪਏ ਪ੍ਰਤੀ ਡਾਲਰ ਦੇ ਭਾਅ ‘ਤੇ ਸਥਿਰ ਰਿਹਾ। ਪਿਛਲੇ ਕਾਰੋਬਾਰੀ ਦਿਵਸ ਦੌਰਾਨ ਇਹ ਛੇ ਪੈਸੇ ਤਿਲ਼ਕ ਕੇ 66.84 ‘ਤੇ ਪੁੱਜ ਗਿਆ ਸੀ।