ਯਮੁਨਾ ਦਿੱਲੀ ਦੇ ਖਤਰੇ ਦੇ ਨਿਸ਼ਾਨ ਤੋਂ ਉੱਪਰ

ਨਵੀਂ ਦਿੱਲੀ,  (ਏਜੰਸੀ) ਯਮੁਨਾ ਨਦੀ ਦਿੱਲੀ ਦੇ ਰਾਤ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਈ ਇਸ ਕਾਰਨ ਯਮੁਨਾ ‘ਤੇ ਬਣੇ ਲੋਹੇ ਦੇ ਪੁਰਾਣੇ ਪੁਲ ਨੂੰ ਬੰਦ ਕਰ ਦਿੱਤਾ ਗਿਆ ਨਦੀ ਦਾ  ਪਾਣੀ ਪੱਧਰ 204 ਮੀਟਰ ਤੋਂ ਵਧ ਕੇ 204.83 ਮੀਟਰ ‘ਤੇ ਪਹੁੰਚ ਗਿਆ ਇਸ ਕਾਰਨ ਪੂਰਬੀ ਦਿੱਲੀ  ਨੂੰ ਰਾਸ਼ਟਰੀ ਰਾਜਧਾਨੀ ਨਾਲ ਜੋੜਨ ਵੇਲ ਪੁਰਾਣੇ ਯਮੁਨਾ ਪੁਲ ਨੂੰ ਚੌਕਸੀ ਦੇ ਤੌਰ ‘ਤੇ ਬੰਦ ਕਰ ਦਿੱਤਾ ਗਿਆ ਪੁਲ ਦੇ ਬੰਦ ਹੋਣ ਕਰਾਨ ਆਵਾਜਾਈ ਨੂੰੇ ਦੂਜੇ ਮਾਰਗਾਂ ਵੱਲ ਮੋੜ ਦਿੱਤਾ ਗਿਆ ਉੱਤਰ ਰੇਲਵੇ ਦੇ ਇੱਕ ਬਿਆਨ ਮੁਤਾਬਕ ਯਮੁਨਾ  ਨਦੀ ਦੇ ਖਤਰੇ ਦੇ ਨਿਸ਼ਾਨਨੂੰ ਪਾਰ ਕਰਨ ਤੋਂ ਬਾਅਦ ਸੀਬੀਈ ਦੀ ਸਲਾਹ ‘ਤੇ ਪੁਰਾਣੇ ਯਮੁਨਾ ਪੁਲ ‘ਤੇ ਸਾਰੇ ਤਰ੍ਹਾਂ ਦੀ ਆਵਾਜਾਈ ਨੂੰ  ਮੁਲਤਵੀ ਕਰ ਦਿੱਤਾ ਗਿਆ ਟ੍ਰੇਨਾਂ ਦੇ ਮਾਰਗ  ‘ਚ ਬਦਲਾਅ ਜਾਂ ਰੱਦ ਕੀਤੇ ਜਾਣ ਦਾ ਇੱਕ ਵਿਸਥਾਰ ਪੂਰਵਕ ਬੋਰਡ ਵੀ ਲਾ ਦਿੱਤਾ ਗਿਆ ਹੈ ਸਟੇਸ਼ਨ ਮੈਨੇਜਰਾਂ ਨੂੰ ਆਪਣੇ ਸਟੇਸ਼ਨਾਂ ਦੀ ਨਿਗਰਾਨੀ ਰੱਖਣ ਤੇ ਭੀੜ ਕੰਟਰੋਲ ਸਮੇਤ ਹੋਰ ਜਰੂਰੀ ਚੀਜਾਂ ‘ਤੇ ਕਾਰਵਾਈ ਯਕੀਨੀ ਕਰਨ ਨੂੰ ਵੀ ਕਿਹਾ ਗਿਆ ਹੈ ਸੂਬੇ ਸਰਕਾਰ ਦੇ ਅਧਿਕਾਰੀਆਂ ਨੂੰ ਸੜਕੀ ਆਵਾਜਾਈ ‘ਤੇ ਉਚਿਤ ਕਾਰਵਾਈ ਕਰਨ ਨੂੰ ਵੀ  ਕਿਹਾ ਗਿਆ ਹੈ