ਮੱਧ ਪ੍ਰਦੇਸ਼ : ਅਗਲੇ 24 ਘੰਟਿਆਂ ‘ਚ ਭਾਰੀ ਮੀਂਹ ਦਾ ‘ਹੈਵੀ ਅਲਰਟ’

ਭੋਪਾਲ। ਪਿਛਲੇ ਕਈ ਦਿਨਾਂ ਤੋਂ ਭਾਰੀ ਮੀਂਹ ਦਾ ਸਾਹਮਣਾ ਕਰ ਰਹੇ ਮੱਧ ਪ੍ਰਦੇਸ਼ ਦੇ ਅੱਠ ਜ਼ਿਲ੍ਹਿਆਂ ‘ਚ ਮੌਸਮ ਵਿਭਾਗ ਨੇ ਅਗਾਮੀ 24 ਘੰਟਿਆਂ ਦੌਰਾਨ ਭਾਰੀ ਮੀਂਹ ਦਾ ‘ਹੈਵੀ ਅਲਰਟ’ ਜਾਰੀ ਕੀਤਾ ਹੈ।
ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਸੂਬੇ ਦੇ ਸਤਨਾ, ਛਤਰਪੁਰ, ਪੰਨਾ, ਕਟਨੀ, ਸਾਗਰ, ਦਮੋਹ, ਵਿਦਿਸ਼ਾ ਤੇ ਰਾਇਸੇਨ ਜ਼ਿਲ੍ਹਿਆਂ ‘ਚ ਭਾਰੀ ਮੀਂਹ ਦੇ ਮੱਦੇਨਜ਼ਰ ਭਾਰੀ ਅਲਰਟ ਐਲਾਨਿਆ ਗਿਆ ਹੈ।