ਮੱਠੀ ਪਈ ਮਾਨਸੂਨ ਦੀ ਰਫ਼ਤਾਰ

ਏਜੰਸੀ
ਨਵੀਂ ਦਿੱਲੀ,
ਕੇਰਲਾ ਤੱਟ ‘ਤੇ ਸਮੇਂ ਤੋਂ ਦੋ ਦਿਨ ਪਹਿਲਾਂ ਦਸਤਕ ਦੇਣ ਤੋਂ ਬਾਅਦ ਹੁਣ ਦੱਖਣੀ-ਪੱਛਮੀ ਮਾਨਸੂਨ ਦੇ ਅੱਗੇ ਵਧਣ ਦੀ ਰਫ਼ਤਾਰ ਮੱਠੀ ਪੈ ਗਈ ਹੈ ਤੇ ਫਿਲਹਾਲ ਇਹ ਸਮੇਂ ਤੋਂ ਪਿੱਛੇ ਚੱਲ ਰਿਹਾ ਹੈ
ਆਮ ਤੌਰ ‘ਤੇ 15 ਜੂਨ ਤੱਕ ਮਾਨਸੂਨ ਗੁਜਰਾਤ ਤੇ ਮੱਧ ਪ੍ਰਦੇਸ਼ ਦੇ ਉੱਤਰੀ ਤੇ ਰਾਜਸਥਾਨ ਦੇ ਦੱਖਣੀ ਹਿੱਸੇ ਤੱਕ ਪਹੁੰਚ ਜਾਂਦਾ ਸੀ ਨਾਲ ਹੀ ਇਹ ਪੂਰੇ ਬਿਹਾਰ, ਝਾਰਖੰਡ, ਛੱਤੀਸਗੜ੍ਹ ਤੇ ਉੜੀਸਾ ਨੂੰ ਨਿਹਾਲ ਕਰਦਾ ਹੋਇਆ ਇਸ ਸਮੇਂ ਤੱਕ ਉੱਤਰ ਪ੍ਰਦੇਸ਼ ‘ਚ ਦਾਖਲਾ ਕਰ ਚੁੱਕਾ ਹੁੰਦਾ ਪਰ ਹਾਲੇ ਮੌਸਮ ਵਿਭਾਗ ਅਗਲੇ ਦੋ-ਤਿੰਨ ਦਿਨਾਂ ‘ਚ ਮਾਨਸੂਨ ਦੇ ਬਿਹਾਰ ਤੇ ਝਾਰਖੰਡ ਪਹੁੰਚਣ ਤੇ ਗੁਜਰਾਤ, ਮਹਾਂਰਾਸ਼ਟਰ ਤੇ ਪੱਛਮੀ ਬੰਗਾਲ ‘ਚ ਹੋਰ ਅੱਗੇ ਵਧਣ ਦਾ ਅੰਦਾਜ਼ਾ ਪ੍ਰਗਟ ਕਰ ਰਿਹਾ ਹੈ ਕੌਮੀ ਮੌਸਮ  ਦੇ ਭਾਵੀ ਅੰਦਾਜ਼ੇ ਕੇਂਦਰ ਦੀ ਮੁਖੀ ਸਤੀ ਦੇਵੀ ਨੇ ਦੱਸਿਆ ਕਿ ਮਾਨਸੂਨ ਫਿਲਹਾਲ ਕੁਝ ਕਮਜ਼ੋਰ ਪੈ ਗਿਆ ਹੈ ਉਨ੍ਹਾਂ ਕਿਹਾ ਕਿ ਇਸ ਦੇ ਉੱਤਰ ਵੱਲ ਅੱਗੇ ਵਧਣ  ਲਈ ਅਨੁਕੂਲ ਸਥਿਤੀ ਨਾ ਬਣਨ ਕਾਰਨ ਇਸਦੀ ਰਫ਼ਤਾਰ ਮੱਠੀ ਪਈ