ਮੰਦਸੌਰ ਪੁੱਜਣ ਤੋਂ ਪਹਿਲਾਂ ਰਾਹੁਲ ਗਾਂਧੀ ਗ੍ਰਿਫ਼ਤਾਰ

ਮੰਦਸੌਰ। ਮੱਧ ਪ੍ਰਦੇਸ਼ ‘ਚ ਕਿਸਾਨ ਅੰਦੋਲਨ ਦੌਰਾਨ ਪੁਲਿਸ ਗੋਲੀਬਾਰੀ ‘ਚ ਮਾਰੇ ਗਏ 6 ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਜਾ ਰਹੇ ਰਾਹੁਲ ਗਾਂਧੀ ਪੁਲਿਸ ਨੇ ਨੀਮਚ ਕੋਲ ਜੀਰਣ ‘ਚ ਹਿਰਾਸਤ ‘ਚ ਲੈ ਲਿਆ। ਪੁਲਿਸ ਰਾਹੁਲ ਨੂੰ ਖੋਰ ਸਥਿੱਤ ਵਿਕ੍ਰਮ ਸੀਮੇਂਟ ਗੈਸਟ ਹਾਊਸ ਲੈ ਗਈ। ਇਸ ਮੌਕੇ ਰਾਹੁਲ ਨੇ ਕਿਹਾ ਕਿ ਮੈ. ਸਿਰਫ ਕਿਸਾਨਾਂ ਨੂੰ ਮਿਲਣਾ ਚਾਹੁੰਦਾ ਹਾਂ।
ਪਰ ਬਿਨਾਂ ਵਜ੍ਹਾ ਦੱਸੇ ਮੈਨੂੰ ਹਿਰਾਸਤ ‘ਚ ਲੈ ਲਿਆ ਗਿਆ। ਉਧਰ  ਗ੍ਰਹਿ ਮੰਤਰੀ ਭੁਪੇਂਦਰ ਸਿੰਘ ਨੇ ਕਿਹਾ ਕਿ ਮੰਦਸੌਰ ‘ਚ5 ਕਿਸਾਨਾਂ ਦੀ ਮੌਤ ਪੁਲਿਸ ਗੋਲੀਬਾਰੀ ‘ਚ ਹੋਈ ਹੈ, ਜਿਸ ਦੀ ਉਨ੍ਹਾਂ ਨੇ ਪੁਸ਼ਟੀ ਕੀਤੀ।
ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਦੇ ਤਿੰਨ ਵਰ੍ਹਿਆਂ ‘ਚ ਕਿਸਾਨ ਬਦਹਾਲ ਹੋ ਗਏ। ਮੋਦੀ ਕਿਸਾਨਾਂ ਨੂੰ ਕਰਜਾ ਮੁਆਫੀ ਨਹੀ ਸਿਰਫ ਗੋਲ਼ੀ ਦੇ ਸਕਦੇ ਹਨ। ਮੈਂ ਸਿਰਫ ਕਿਸਾਨਾਂ ਨੂੰ ਮਿਲਣਾ ਚਾਹੁੰਦਾ ਸੀ ਜੋ ਦੇਸ਼ ਦੇ ਨਾਗਰਿਕ ਹਨ। ਸ਼ਿਵਰਾਜ ਸਰਕਾਰ ਨੇ ਪੂਰੇ ਪ੍ਰਸ਼ਾਸਨ ਨੂੰ ਮੈਨੂੰ ਮੰਦਸੌਰ ਜਾਣ ਤੋਂ ਰੋਕਣ ‘ਚ ਲਾ ਦਿੱਤਾ। ਮੋਦੀ ਕਾਰਪੋਰੇਟ ਲੋਕਾਂ ਦਾ ਕਰੋੜਾਂ ਦਾ ਲੋਨ ਮੁਆਫ਼ ਕਰ ਸਕਦੇ ਹਨ ਪਰ ਕਿਸਾਨਾਂ ਦਾ ਕਰਜਾ ਮੁਆਫ਼ ਨਹੀਂ ਕਰ ਸਕਦੇ।