ਮੁੰਬਈ : ਬਿਜਨੈੱਸਮੈਨ ਪਰਿਵਾਰ ਦੇ ਪੰਜ ਮੈਂਬਰ ਆਈਐੱਸ ਨਾਲ ਜੁੜੇ

ਮੁੰਬਈ। ਮੁੰਬਈ ਤੋਂ ਇੱਕ ਨਵਜੰਮੇ ਬੱਚੇ ਨਾਲ ਮਹਿਲਾ ਤੇ ਤਿੰਨ ਹੋਰ ਵਿਅਕਤੀਆਂ ਦੇ ਇਸਲਾਮਿਕ ਸਟੇਟ ਨਾਲ ਜੁੜਨ ਲਈ ਦੇਸ਼ ਛੱਡ ਕੇ ਜਾਣ ਦੀ ਗੱਲ ਸਾਹਮਣੇ ਆਈ ਹੈ। ਇਹ ਲੋਕ ਜੂਨ ‘ਚ ਗਏ ਸਨ। ਇਨ੍ਹਾਂ ਦੀ ਪਛਾਣ ਅਸ਼ਫਾਕ ਅਹਿਮਦ, ਉਸ ਦੀ ਪਤਨੀ, ਭਤੀਜਾ ਮੁਹੰਮਦ ਸਿਰਾਜ ਤੇ ਏਜਾਜ ਰਹਿਮਾਨ ਵਜੋਂ ਹੋਈ ਹੈ। ਅੰਗਰੇਜ਼ੀ ਅਖ਼ਬਾਰ ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ ਕ੍ਰਾਈਮ ਬ੍ਰਾਂਚ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਹੈਰਾਨ ਕਰ ਦੇਣ  ਵਾਲੀ ਗੱਲ ਹੈ। ਇੱਕ ਪਰਿਵਾਰ ਦੇ ਚਾਰ ਵਿਅਕਤੀ ਪਾਬੰਦੀਸ਼ੁਦਾ ਸੰਗਠਨ ਨਾਲ ਜੁੜਨ ਚਲੇ ਗਏ। ਅਸੀਂ ਉਪਦੇਸ਼ਕ ਮੁਹੰਮਦ ਹਨੀਫ਼ ਤੋਂਅਸ਼ਫਾਕ ਤੇ ਉਸ ਦੇ ਪਰਿਵਾਰ ਨੂੰ ਆਈਐੱਸ ਵੱਲ ਆਕਰਸ਼ਿਤ ਕਰਨ ਦੇ ਰੋਲ ‘ਤੇ ਪੁੱਛਗਿੱਛ ਕਰ ਰਹੇ ਹਾਂ।