ਮੁੰਬਈ ਤੋਂ ਅਚਾਨਕ ਲਾਪਤਾ ਹੋਏ 26 ਪਾਕਿ ਨਾਗਰਿਕ

ਏਜੰਸੀ
ਮੁੰਬਈ,
ਮਹਾਂਰਾਸ਼ਟਰ ਦੀ ਰਾਜਧਾਨੀ ਮੁੰਬਈ ਤੋਂ ਪਾਕਿਸਤਾਨ ਦੇ 26 ਨਾਗਰਿਕਾਂ   ਦੇ ਲਾਪਤਾ ਹੋਣ ਦੀ ਖਬਰ ਹੈ ਇਹ ਪਾਕਿਸਤਾਨੀ ਨਾਗਰਿਕ ਪਿਛਲੇ ਦੋ-ਤਿੰਨ ਹਫ਼ਤਿਆਂ ਤੋਂ ਲਾਪਤਾ ਹਨ ਇੱਕ ਖਬਰ ਅਨੁਸਾਰ, ਲਾਪਤਾ ਵਿਅਕਤੀਆਂ ‘ਚੋਂ ਇੱਕ ਸ਼ਖਸ ਪਿਛਲੇ 10 ਸਾਲ ਤੋਂ ਜੂਹੁ ‘ਚ ਰਹਿ ਰਹੇ ਸਨ ਇਹ ਇਸ ਇਲਾਕੇ ‘ਚ ਦੁਕਾਨ ਚਲਾ ਰਿਹਾ ਸੀ ਪਾਕਿਸਤਾਨ ਨਾਗਰਿਕਾਂ ਦੇ ਲਾਪਤਾ ਹੋਣ ਤੋਂ ਬਾਅਦ ਮੁੰਬਈ ਪੁਲਿਸ ਹਾਈ ਅਲਰਟ ‘ਤੇ ਹੈ ਪੁਲਿਸ ਨੇ ਦੱਸਿਆ ਕਿ ਭਾਰਤ ‘ਚ ਆਉਣ ਵਾਲੇ ਪਾਕਿਸਤਾਨੀਆਂ ਦੇ ਲਈ ਜ਼ਰੂਰੀ  ਸੀ-ਫਾਰਮ ‘ਚ ਇਨ੍ਹਾਂ ਸਾਰੀਆਂ ਨੇ ਉਨ੍ਹਾਂ ਲੋਕਾਂ ਸਬੰਧੀ ਜਾਣਕਾਰੀ ਨਹੀਂ ਦਿੱਤੀ ਸੀ, ਜਿਨ੍ਹ ਨੂੰ ਮਿਲ ਆਏ ਸਨ ਤੇ ਜਿੱਥੇ ਉਹ ਰੁਕੇ ਸਨ ਇਸ ਗੱਲ ਦਾ ਪਤਾ ਉਦੋਂ ਚਲਿਆ ਜਦੋਂ ਜਾਂਚ ਏਜੰਸੀਆਂ ਨੇ ਇਨ੍ਹਾਂ ਦਾ ਪਤਾ ਲਾਉਣ ਦੀ ਕੋਸਿਸ਼ ਕੀਤੀ ਮਹਾਂਰਾਸ਼ਟਰ ਅੱਤਵਾਦ ਵਿਰੋਧੀ ਦਸਤਾ ਇਨ੍ਹਾਂ ਪਾਕਿਸਤਾਨੀਆਂ ਨੂੰ ਤਲਾਸ਼ੀ ਕਰ ਰਿਹਾ ਹੈ ਖੁਫ਼ੀਆਂ ਏਜੰਸੀਆਂ ਤੋਂ ਇਹ ਜਾਣਕਾਰੀ ਏਟੀਐਸ ਨੂੰ ਮਿਲੀ ਸੀ ਏਟੀਐਸ ਦੀ ਟੀਮ ਦੇ ਸਾਰੇ ਹੋਟਲਾਂ ‘ਚ ਉਨ੍ਹਾਂ ਨੂੰ ਭਾਲ ਰਹੀ ਹੈ