ਮਾਮੇ ਵੱਲੋਂ ਭਾਣਜਾ-ਭਾਣਜੀ ਦਾ ਕਤਲ

ਸੱਚ ਕਹੂੰ ਨਿਊਜ਼
ਮੋਗਾ,
ਥਾਣਾ ਫਤਹਿਗੜ੍ਹ ਪੰਜਤੂਰ ਦੇ ਪਿੰਡ ਫਤਿਹ ਉਲਾ ਸ਼ਾਹ ਵਿੱਚ ਇੱਕ ਵਿਅਕਤੀ ਨੇ ਅੱਜ ਦੇਰ ਸ਼ਾਮ ਕੁਹਾੜੀ ਨਾਲ ਆਪਣੇ 15 ਸਾਲ ਦੇ ਅਪਾਹਿਜ ਬੇਟੇ ਤੇ ਢਾਈ ਸਾਲ ਦੀ ਬੇਟੀ ਦਾ ਕਤਲ ਕਰ ਦਿੱਤਾ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਧਰਮਕੋਟ ਦੇ ਡੀਐਸਪੀ ਜਸਵੀਰ ਸਿੰਘ, ਥਾਣਾ ਫਤਹਿਗੜ੍ਹ ਪੰਜਤੂਰ ਦੇ ਮੁੱਖ ਅਫਸਰ ਇੰਸਪੈਕਟਰ ਸੁਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ‘ਤੇ ਪੁੱਜੇ ਤੇ ਜਾਂਚ ਪੜਤਾਲ ਕੀਤੀ ਜਾਣਕਾਰੀ ਦਿੰਦਿਆਂ ਡੀਐਸਪੀ ਜਸਵੀਰ ਸਿੰਘ ਨੇ ਦੱਸਿਆ ਕਿ ਪਿੰਡ ਫਤਿਹ ਉਲਾ ਸ਼ਾਹ ਦੇ ਰਹਿਣ ਵਾਲੇ ਸ਼ੇਰ ਸਿੰਘ ਪੁੱਤਰ ਭਜਨ ਸਿੰਘ ਨੇ ਆਪਣੀ ਪਹਿਲੀ ਪਤਨੀ ਦੀ ਮੌਤ ਹੋਣ ਦੇ ਚੱਲਦਿਆਂ ਦੂਜਾ ਵਿਆਹ ਕਰਵਾਇਆ ਸੀ ਉਹਨਾਂ ਦੱਸਿਆ ਕਿ ਪਹਿਲੀ ਪਤਨੀ ਦੇ ਇੱਕ 15 ਸਾਲ ਦਾ ਅਪਾਹਿਜ ਬੇਟਾ ਲਵਜੀਤ ਸਿੰਘ ਅਤੇ ਇੱਕ ਢਾਈ ਸਾਲ ਦੀ ਬੇਟੀ ਜੈਸਮੀਨ ਸੀ ਜੋ ਉਸ ਕੋਲ ਹੀ ਰਹਿੰਦੇ ਸਨ ਦੂਸਰੀ ਪਤਨੀ ਤੇ ਸ਼ੇਰ ਸਿੰਘ ‘ਚ ਬੱਚਿਆਂ ਨੂੰ ਲੈ ਕੇ ਝਗੜਾ ਰਹਿੰਦਾ ਸੀ ਬੁੱਧਵਾਰ ਸ਼ਾਮ ਨੂੰ ਵੀ ਦੋਵਾਂ ‘ਚ ਝਗੜਾ ਹੋਇਆ ਇਸ ਦੌਰਾਨ ਸ਼ੇਰ ਸਿੰਘ ਨੇ ਆਪਣੇ ਸਾਲੇ ਮਲਕੀਤ ਸਿੰਘ ਨੂੰ ਆਪਣੇ ਘਰ ਬੁਲਾ ਲਿਆ ਮਲਕੀਤ ਸਿੰਘ ਨੇ ਤੈਸ਼ ‘ਚ ਆ ਕੇ ਕੁਹਾੜੀ ਨਾਲ ਦੋਵਾਂ ਬੱਚਿਆਂ ਨੂੰ ਵੱਢ ਦਿੱਤਾ।