ਏਜੰਸੀ
ਨਵੀਂ ਦਿੱਲੀ,
ਮਾਨੇਸਰ ਜ਼ਮੀਨ ਸੌਦਾ ਮਾਮਲੇ ‘ਚ ਸੀਬੀਆਈ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੋਂ ਅੱਜ ਪੁੱਛਗਿੱਛ ਕੀਤੀ
ਸੀਬੀਆਈ ਦੇ ਬੁਲਾਰੇ ਨੇ ਦੱਸਿਆ ਕਿ ਪੁੱਛ-ਗਿੱਛ ਦਾ ਸਿਲਸਿਲਾ ਜਾਰੀ ਹੈ ਪੰਚਕੂਲਾ ‘ਚ ਉਦਯੋਗਿਕ ਜ਼ਮੀਨ ਦੀ ਵੰਡ ਕਥਿੱਤ ਬੇਨੇਮੀਆਂ ਦੇ ਮਾਮਲੇ ‘ਚ ਸੀਬੀਆਈ ਨੇ ਹਾਲ ਹੀ ‘ਚ ਹੁੱਡਾ ਤੋਂ ਪੁੱਛ-ਗਿੱਛ ਕੀਤੀ ਸੀ ਸੀਬੀਆਈ ਨੇ ਇਨ੍ਹਾਂ ਦੋਸ਼ਾਂ ‘ਤੇ ਸਤੰਬਰ 2015 ‘ਚ ਇੱਕ ਮਾਮਲਾ ਦਰਜ ਕੀਤਾ ਸੀ ਕਿ ਹਰਿਆਣਾ ਸਰਕਾਰ ਦੇ ਅਣਪਛਾਤੇ ਲੋਕ ਸੇਵਕਾਂ ਨਾਲ ਸਾਜਿਸ਼ ਕਰਕੇ ਨਿੱਜੀ ਬਿਲਡਰਾਂ ਨੇ ਮਾਨੇਸਰ, ਨੌਰੰਗਪੁਰ ਤੇ ਗੁੜਗਾਓਂ ਦੇ ਕਿਸਾਨਾਂ ਤੇ ਜ਼ਮੀਨ ਦੇ ਮਾਲਕਾਂ ਤੋਂ ਔਨੇ-ਪੌਣੀ ਕੀਮਤ ‘ਤੇ ਲਗਭਗ
400 ਏਕੜ ਜ਼ਮੀਨ ਖਰੀਦ ਲਈ ਇਹ ਜ਼ਮੀਨ 27 ਅਗਸਤ 2004 ਤੋਂ 24 ਅਗਸਤ 2007 ਦਰਮਿਆਨ ਸਰਕਾਰੀ ਐਕਵਾਇਰ ਦਾ ਡਰ ਦੇ ਕੇ ਕਥਿੱਤ ਤੌਰ ‘ਤੇ ਖਰੀਦੀ ਗਈ ਹੈ ਇਹ ਦੋਸ਼ ਲਾਇਆ ਗਿਆ ਕਿ ਇਸ ਪ੍ਰਕਿਰਿਆ ‘ਚ ਸ਼ੁਰੂ ‘ਚ ਗੁੜਗਾਓਂ ‘ਚ ਮਾਨੇਸਰ, ਨੌਰੰਗਪੁਰ ਤੇ ਲਖਨੌਲਾ ‘ਚ ਇੱਕ ਉਦਯੋਗਿਕ ਮਾਡਲ ਟਾਊਨਸ਼ਿਪ ਦੀ ਸਥਾਪਨਾ ਲਈ ਹਰਿਆਣਾ ਸਰਕਾਰ ਨੇ ਜ਼ਮੀਨ ਐਕਵਾਇਰ ਐਕਟ ਤਹਿਤ ਲਗਭਗ 912 ਏਕੜ ਜ਼ਮੀਨ ਦੇ ਐਕਵਾਇ+ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀਬੀਆਈ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਕਿਹਾ ਸੀ ਕਿ ਇਸ ਤੋਂ ਬਾਅਦ, ਨਿੱਜੀ ਬਿਲਡਰਾਂ ਨੇ ਸਸਤੀ ਦਰਾਂ ‘ਤੇ ਐਕਵਾਇਰ ਦਾ ਡਰ ਦਿਖਾ ਕੇ ਭੂਵਾਸੀਆਂ ਤੋਂ ਕਥਿੱਤ ਤੌਰ ‘ਤੇ ਜ਼ਮੀਨ ਲੈ ਲਈ