ਮਹਿੰਗੀ ਹੋਈ ਖੰਡ : ਖੁਦਰਾ ਬਾਜ਼ਾਰ ‘ਚ ਪੁੱਜੇ 42 ਰੁਪਏ ਪ੍ਰਤੀ ਕਿਲੋ

ਨਵੀਂਦਿੱਲੀ। ਪਿਛਲੇ ਪੰਜ ਦਿਨਾਂ ‘ਚ ਖੰਡ ਦੀਆਂ ਕੀਮਤਾਂ ‘ਚ ਛੇ ਰੁਪਏ ਪ੍ਰਤੀ ਕਿਲੋ ਤੱਕ ਦਾ ਵਾਧੇ ਨੇ ਸਰਕਾਰ ਦੀਆਂ ਨੀਂਦਾਂ ਉਡਾ ਦਿੱਤੀਆਂ ਹਨ। ਖ਼ਪਤਕਾਰ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਬੀਤੇ 5 ਅਗਸਤ ਨੂੰ ਖੰਡ 36 ਰੁਪਏ ਪ੍ਰਤੀ ਕਿਲੋ ਸੀ  ਜਦੋਂ ਕਿ ਬੁੱਧਵਾਰ ਨੂੰ ਕੀਮਤ 42 ਰੁਪਏ ਪ੍ਰਤੀ ਕਿਲੋ ਤੱਕ ਪੁੱਜ ਗਈ ਹੈ। ਸਰਕਾਰ ਨੂੰ ਡਰ ਹੈ ਕਿ ਕੀਮਤ ‘ਤੇ ਜਲਦੀ ਰੋਕ ਨਾ ਲਈ ਗਈ ਤਾਂ ਤਿਉਹਾਰਾਂ ‘ਚ ਖੰਡ ਹੋਰ ਮਹਿੰਗੀ ਹੋ ਸਕਦੀ ਹੈ।
ਖੰਡ ਦੀਆਂ ਵਧੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਨ ਬਾਜ਼ਾਰ ਰੈਗੂਲੇਟਰੀ ਅਥਾਰਟੀ ਸੇਬੀ ਨੂੰ ਇਸ ਦੇ ਵਾਅਦਾ ਕਾਰੋਬਾਰ ‘ਤੇ ਪਾਬੰਦੀ ਲਾਉਣ ਲਈ ਕਿਹਾ ਹੈ। ਇਸ ਵਰ੍ਹੇ ਖੰਡ ਦਾ ਉਤਪਾਦਨ ਵੀ ਲਗਭਗ 7 ਫੀਸਦੀ ਘੱਟ ਰਹਿਣ ਦਾ ਅਨੁਮਾਨ ਹੈ।