ਮਹਾੜ ਪੁਲ ਹਾਦਸਾ : ਫੌਜ ਦੇ ਗੋਤਾਖੋਰਾਂ ਨੇ ਲੱਭਿਆ ਬੱਸਾਂ ਦਾ ਮਲਬਾ

ਮਹਾਂਰਾਸ਼ਟਰ। ਮਹਾੜ ਦੇ ਮੁੰਬਈ-ਗੋਆ ਹਾਈਵੇ ‘ਤੇ ਅੰਗਰੇਜ਼ਾਂ ਦੇ ਜਮਾਨੇ ਦੇ ਇੱਕ ਪੁਲ ਦੇ ਢਹਿ ਜਾਣਕਾਰਨ ਲਾਪਤਾ ਹੋਈਆਂ ਦੋ ਬੱਸਾਂ ਦੇ ਮਲਬੇ ਨੂੰ ਲੱਭ ਲਿਆ ਗਿਆ ਹੈ। ਫੌਜ ਦੇ ਗੋਤਾਖੋਰਾਂ ਨੇ ਵੀਰਵਾਰ ਨੂੰ ਮਹਾੜ ਕੋਲ ਸਾਵਿੱਤੀ ਨਦੀ ‘ਚ ਬੱਸਾਂ ਦੇ ਮਲਬੇ ਨੂੰ ਲੱਭ ਲਿਆ ਹੈ।
ਇੱਕ ਰੱਖਿਆ ਬੁਲਾਰੇ ਨੇ ਦੱਸਿਆ ਕਿ ਪਿਛਲੇ ਅੱਠ ਦਿਨਾਂ ਤੋਂ ਰੋਜ਼ਾਨਾ 12 ਤੋਂ 14 ਘੰਟਿਆਂ ਤੱਕ ਕੰਮ ਕਰਨ ਤੋਂ ਬਾਅਦ ਫੌਜ ਦੀ ਟੀਮ ਨੇ ਬੱਸਾਂ ਦੇ ਮਲਬੇ ਨੂੰ ਲੱਭ ਲਿਆ ਹੈ।