ਮਮਤਾ ਨੇ ਪੱਛਮੀ ਬੰਗਾਲ ਲਈ ਮੋਦੀ ਤੋਂ ਮੰਗੇ 10 ਹਜ਼ਾਰ ਕਰੋੜ

ਏਜੰਸੀ ਨਵੀਂ ਦਿੱਲੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਸੂਬੇ ਦੀਆਂ ਪੈਂਡਿੰਗ ਦਸ ਤੋਂ ਜ਼ਿਆਦਾ ਯੋਜਨਾਵਾਂ ਨੂੰ ਪੂਰਾ ਕਰਨ ਲਈ ਲਗਭਗ ਸਾਢੇ ਦਸ ਹਜ਼ਾਰ ਕਰੋੜ ਰੁਪਏ ਦੀ ਮੰਗ ਕੀਤੀ ਸ੍ਰੀਮਤੀ ਬੈਨਰਜੀ ਨੇ ਸਵੇਰੇ ਮੋਦੀ ਨੂੰ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਰਾਸ਼ੀ ਹੁਣ ਤੱਕ ਜਾਰੀ ਨਹੀਂ ਕੀਤੀ ਹੈ, ਇਸ ਲਈ ਤੁਰੰਤ ਹੀ ਇਸ ਰਾਸ਼ੀ ਨੂੰ ਜਾਰੀ ਕੀਤਾ ਜਾਵੇ, ਤਾਂ ਕਿ ਇਹ ਯੋਜਨਾਵਾਂ ਛੇਤੀ ਲਾਗੂ ਹੋ ਸਕਣ ਉਨ੍ਹਾਂ ਦੱਸਿਆ ਕਿ ਇਹ ਯੋਜਨਾਵਾਂ ਸਵੱਛ ਭਾਰਤ ਮਿਸ਼ਨ, ਦੀਨਦਿਆਲ ਉਪਧਿਆਏ, ਗ੍ਰਮਾ ਜੋਤੀ ਯੋਜਨਾ, ਸਰਵ ਸਿੱਖਿਆ ਅਭਿਆਨ ਤੇ ਮਨਰੇਗਾ ਆਦਿ ਨਾਲ ਜੁੜੀਆਂ ਹਨ ਉਨ੍ਹਾਂ ਇਹ ਵੀ ਦੱਸਿਆ ਕਿ 2015-16 ਤੇ 2016-17 ਲਈ 1584.52 ਕਰੋੜ ਰੁਪਏ ਖੁਰਾਕੀ ਸਬਸਿਡੀ ਵਜੋਂ ਹਾਲੇ ਤੱਕ ਨਹੀਂ ਜਾਰੀ ਕੀਤੀ ਗਈ ਮਨਰੇਗਾ ਦੇ  ਲਈ 1546.87 ਕਰੋੜ ਰੁਪਏ, ਸਵੱਛ ਭਾਰਤ ਮਿਸ਼ਨ ਲਈ 1514.63 ਕਰੋੜ, ਸਰਵ ਸਿੱਖਿਆ ਅਭਿਆਨ ਲਈ 1372.23 ਕਰੋੜ, ਦੀਨਦਿਆਲ ਉਪਧਿਆਏ ਗ੍ਰਾਮ ਜੋਤੀ ਲਈ 268.75 ਕਰੋੜ ਰੁਪਏ ਤੇ ਪੱਛੜਾ ਖੇਤਰ ਗ੍ਰਾਂਟ ਫੰਡ ਲਈ 2330.01 ਕਰੋੜ ਰੁਪਏ ਹਾਲੇ ਤੱਕ ਜਾਰੀ ਨਹੀਂ ਕੀਤੇ ਗਏ ਹਨ
ਸੂਤਰਾਂ ਅਨੁਸਾਰ ਮੋਦੀ ਨੇ ਸ੍ਰੀਮਤੀ ਬੈਨਰਜੀ ਨੂੰ ਭਰੋਸਾ ਦਿੱਤਾ ਕਿ ਕੇਂਦਰ ਛੇਤੀ ਹੀ ਇਹ ਰਾਸ਼ੀ ਜਾਰੀ ਕਰੇਗੀ