ਮਤਭੇਦ ਦੂਰ ਕਰਨ ਲਈ ਅਖਿਲੇਸ਼ ਨੂੰ ਮਿਲੇ ਸ਼ਿਵਪਾਲ

ਲਖਨਊ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਤੇ ਉਨ੍ਹਾਂ ਦੇ ਚਾਚਾ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਸ਼ਿਵਪਾਲ ਸਿੰਘ ਯਾਦਵ ਦਰਮਿਆਨ ਚੱਲ ਰਹੇ ਮਨਮੁਟਾਅ ‘ਤੇ ਫਿਲਹਾਲ ਰੋਕ ਲੱਗ ਹੀ ਗਈ।
ਮੁੱਖ ਮੰਤਰੀ ਦੇ ਸਰਕਾਰੀ ਰਿਹਾਇਸ਼ ‘ਤੇ ਦੋਵਾਂ ਦਰਮਿਆਨ ਲਗਭਗ ਇੱਕ ਘੰਟੇ ਹੋਏ ਗੱਲਬਾਤ ਤੋਂ ਬਾਅਦ ਕਿਆਸ ਲਾਏ ਜਾ ਰਹੇ ਹਨ ਕਿ ਦੋਵਾਂ ਨੇ ਗਿਲੇ ਸ਼ਿਕਵੇ ਦੂਰ ਕਰ ਲਏ ਹਨ ਹਾਲਾਂਕਿ ਸੂਤਰਾਂ ਦਾ ਦਾਅਵਾ ਹੈ ਕਿ ਕਾਫ਼ੀ ਕੁਝ ਠੀਕ ਹੋ ਗਿਆ ਹੈ।