ਭਾਰਤ-ਬੰਗਲਾਦੇਸ਼ ਸਬੰਧ ਹੋਏ ਗੂੜ੍ਹੇ

22 ਸਮਝੌਤਿਆਂ ‘ਤੇ ਸਹੀ, 29000 ਕਰੋੜ ਦਾ ਕਰਜ਼ਾ ਦੇਵੇਗਾ ਭਾਰਤ
ਏਜੰਸੀ
ਨਵੀਂ ਦਿੱਲੀ
ਭਾਰਤ ਨੇ ਬੰਗਲਾਦੇਸ਼ ਦੇ ਨਾਲ ਆਪਣੇ ਸਬੰਧਾਂ ਨੂੰ ਖੇਤਰ ਦੀ ਜਨਤਾ ਦੀ ਖੁਸ਼ਹਾਲੀ ਤੇ ਵਿਕਾਸ ਲਈ ਸਮਰਪਿਤ ਕਰਦਿਆਂ 29000 ਕਰੋੜ ਦਾ ਸੌਖਾ ਕਰਜ਼ਾ ਦੇਣ ਤੇ ਪਰਮਾਣੂ ਊਰਜਾ ਦੀ ਸ਼ਾਂਤੀਪੂਰਨ ਵਰਤੋਂ ਲਈ ਸਹਿਯੋਗ ਸਮੇਤ 22 ਸਮਝੌਤਿਆਂ ‘ਤੇ ਦਸਤਖਤ ਕੀਤੇ ਤੇ ਕੋਲਕਾਤਾ ਤੋਂ ਖੁਲ੍ਹ੍ਹਣਾ ਲਈ ਬੱਸ ਇੱਕ ਰੇਲ ਸੇਵਾ ਤੇ ਰਾਧਿਕਾਪੁਰ-ਬੀਰੋਲ ਰੇਲ ਲਿੰਕ ਦਾ ਉਦਘਾਟਨ ਕੀਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਹੈਦਰਾਬਾਦ ਹਾਊਸ ‘ਚ ਦੋਪੱਖੀ ਸ਼ਿਖਰ ਮੀਟਿੰਗ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਮੌਜ਼ੂਦਗੀ ‘ਚ ਬੰਗਲਾਦੇਸ਼ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਸ਼ੇਖ ਹਸੀਨਾ ਸਰਕਾਰ ਨਾਲ ਮਿਲ ਕੇ ਅਰਸੇ ਤੋਂ ਪੈਂਡਿੰਗ ਤੀਸਤਾ ਪਾਣੀ ਦੀ ਵੰਡ ਨੂੰ ਲੈ ਕੇ ਛੇਤੀ ਹੱਲ ਲੱਭ ਲਵੇਗੀ ਸ੍ਰੀਮਤੀ ਹਸੀਨਾ ਨੇ ਮੋਦੀ ਦੇ ਭਾਰਤ-ਬੰਗਲਾਦੇਸ਼ ਸਬੰਧਾਂ ਨੂੰ ਲੈ ਕੇ ਅਗਵਾਈ ਦੀ ਸ਼ਲਾਘਾ ਕੀਤੀ ਤੇ ਭਰੋਸਾ ਪ੍ਰਗਟ ਕੀਤਾ ਕਿ ਪਵਿੱਤਰ ਗੰਗਾ ਤੇ ਤੀਸਤਾ ਨਦੀਆਂ ਨੂੰ ਲੈ ਕੇ ਦੋਵਾਂ ਦੇਸ਼ਾਂ ਦਰਮਿਆਨ ਹੱਲ ਛੇਤੀ ਖੋਜਿਆ ਜਾਵੇਗਾ
ਦੋਵਾਂ ਆਗੂਆਂ ਨੇ ਅੱਤਵਾਦ ਤੇ ਮਜਹਬੀ ਕੱਟੜਵਾਦ ਖਿਲਾਫ਼ ਮਿਲ ਕੇ ਕੰਮ ਕਰਨ ਤੇ ਹੱਦ ਨੂੰ ਅਪਰਾਧਾਂ ਤੋਂ ਮੁਕਤ ਤੇ ਸ਼ਾਂਤੀਪੂਰਨ ਰੱਖਣ ਦਾ ਵੀ ਪ੍ਰਣ ਪ੍ਰਗਟਾਇਆ ਭਾਰਤ ਵੱਲੋਂ ਬੰਗਲਾਦੇਸ਼ ਨੂੰ ਦਿੱਤਾ ਗਿਆ 4.5 ਅਰਬ ਡਾਲਰ ਦਾ ਅਸਾਨ ਸ਼ਰਤਾਂ ਵਾਲਾ ਕਰਜ਼ ਇਸ ਤਰ੍ਹਾਂ ਦਾ ਤੀਜਾ ਕਰਜ ਹੈ,  ਜੋ ਬੰਗਲਾਦੇਸ਼ ਆਪਣੇ ਮੁੱਢਲੇ ਖੇਤਰਾਂ ‘ਚ ਖਰਚ ਕਰ ਸਕੇਗਾ ਜਦੋਂਕਿ 50 ਕਰੋੜ ਡਾਲਰ ਦਾ ਕਰਜ਼ਾ ਰੱਖਿਆ ਉਪਕਰਨਾਂ ਦੀ ਖਰੀਦ ਲਈ ਦਿੱਤਾ ਗਿਆ ਹੈ