ਭਾਰਤ-ਪਾਕਿ ਸਰਹੱਦ ਤੋਂ 5 ਕਰੋੜ ਦੀ ਹੈਰੋਇਨ ਬਰਾਮਦ

ਸੰਕੇਤਕ ਫੋਟੋ

ਸਤਪਾਲ ਥਿੰਦ
ਫਿਰੋਜ਼ਪੁਰ,
ਭਾਰਤ-ਪਾਕਿ ਕੌਮਾਂਤਰੀ ਸਰਹੱਦ ‘ਤੇ ਬੀ. ਐੱਸ. ਐੱਫ. ਦੇ ਜਾਵਾਨਾਂ ਵੱਲੋਂ 1 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਡੀ. ਆਈ. ਜੀ. ਆਰ. ਐੱਸ. ਕਟਾਰੀਆ ਸੀਨੀਅਰ ਪਬਲਿਕ ਰਿਲੇਸ਼ਨ ਅਫਸਰ ਬੀ. ਐੱਸ. ਐੱਫ. ਪੰਜਾਬ ਫਰੰਟੀਅਰ ਨੇ ਦੱਸਿਆ ਕਿ ਫਿਰੋਜ਼ਪੁਰ ਸੈਕਟਰ ਦੀ 77 ਬਟਾਲੀਅਨ  ਦੇ ਜਵਾਨਾਂ ਵੱਲੋਂ ਬੀ. ਓ. ਪੀ. ਝੁੱਗੀਆਂ ਨੂਰ ਮੁਹੰਮਦ ਦੇ ਏਰੀਏ ‘ਚੋਂ ਪੈਟਰੋਲਿੰਗ ਦੌਰਾਨ 2 ਲੀਟਰ ਦੀ ਸੌਫਟ ਡਰਿੰਕ ਦੀ ਬੋਤਲ ਦੇਖੀ ਤਾਂ ਉਹਨਾਂ ਨੇ ਬੋਤਲ ਨੂੰ ਕਬਜ਼ੇ ‘ਚ ਕਰਕੇ ਉਸਨੂੰ ਖੋਲ੍ਹਿਆ ਤਾਂ ਬੋਤਲ ਵਿਚੋਂ 1 ਕਿੱਲੋ ਹੈਰੋਇਨ ਬਰਾਮਦ ਹੋਈ  ਉਹਨਾਂ ਦੱਸਿਆ ਕਿ ਬਰਾਮਦ ਕੀਤੀ ਹੈਰੋਇਨ ਦੀ ਕੌਮਾਂਤਰੀ ਬਜ਼ਾਰ ‘ਚ ਕੀਮਤ ਲਗਭਗ 5 ਕਰੋੜ ਰੁਪਏ ਹੈ