ਭਾਰਤ ਆਵੇਗੀ ਅਮਰੀਕਾ ਦੀ ਹਵਾਈ ਫੌਜ ਮੁਖੀ

ਰੱਖਿਆ ਤੇ ਵਪਾਰ ‘ਤੇ ਕਰੇਗੀ ਚਰਚਾ
ਨਿਊਯਾਰਕ ਅਮਰੀਕਾ ਦੀ ਹਵਾਈ ਫੌਜ ਮੁਖੀ ਇਸ ਮਹੀਨੇ ਦੇ ਅੰਤ ‘ਚ ਭਾਰਤ ਦੌਰੇ ‘ਤੇ ਆਵੇਗੀ ਇਸ ਦੌਰੇ ਦੇ ਕੇਂਦਰ ‘ਚ ਰੱਖਿਆ ਖੇਤਰ ਦੀਆਂ ਤਕਨੀਕਾਂ ‘ਚ ਭਾਰਤ-ਅਮਰੀਕੀ ਸਹਿਯੋਗ ਤੇ ਕਾਰੋਬਾਰੀ ਪਹਿਲਾਂ ਹੋਣਗੀਆਂ ਇਸ ਦੌਰਾਨ ਉਹ ਆਲਾ ਭਾਰਤੀ ਅਧਿਕਾਰੀਆਂ ਤੋਂ ਭਾਰਤ ‘ਚ ਜਹਾਜ਼ਾਂ ਦੇ ਸਹਿ ਉਤਪਾਦਨ ਦੇ ਮਤਿਆਂ ‘ਤੇ ਵੀ ਚਰਚਾ ਕਰੇਗੀ ਦੇਬ੍ਰਾ ਲੀ ਜੇਮਸ ਚਾਰ ਏਸ਼ੀਆਈ ਦੇਸ਼ਾਂ ਦੇ ਆਪਣੇ ਪਹਿਲੇ ਦੌਰੇ ‘ਚ ਇਸ ਮਹੀਨੇ ਦੇ ਅੰਤ ‘ਚ ਭਾਰਤ ਪਹੁੰਚੇਗੀ ਉਹ ਇੰਡੋਨੇਸ਼ੀਆ, ਸਿੰਗਾਪੁਰ ਤੇ ਫਿਲੀਪਿੰਸ ਵੀ ਜਾਣਗੇ ਤੇ ਦੱਖਣੀ ਚੀਨ ਸਾਗਰ ਦੇ ਹਾਲਾਤ ਤੇ ਅੱਤਵਾਦ ਦੇ ਵਧਦੇ ਖਤਰੇ ‘ਤੇ ਚਰਚਾ ਕਰਨਗੇ ਭਾਰਤ ਦੌਰੇ ‘ਚ ਉਹ ਹਵਾਈ ਫੌਜ ਮੁਖੀ ਅਰੂਪ ਰਾਹਾ ਤੇ ਰੱਖਿਆ ਸਕੱਤਰ ਜੀ ਮੋਹਨ ਕੁਮਾਰ ਨਾਲ ਵੀ ਮੁਲਾਕਾਤ ਕਰੇਗੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਹੱਤਵਕਾਂਸੀ ‘ਮੇਕ ਇਨ ਇੰਡੀਆ’ ਮੁਹਿੰਮ ਦੇ ਮੱਦੇਨਜ਼ਰ ਜਹਾਜ਼ਾਂ ਦੇ ਭਾਰਤ ‘ਚ ਨਿਰਮਾਣ ਦੇ ਸਹਿ ਉਤਪਾਦਨ ਦੇ ਮਤਿਆਂ ‘ਤੇ ਆਪਣੇ ਭਾਰਤੀ ਹਮਰੁਤਬਿਆਂ ਨਾਲ ਚਰਚਾ ਕਰੇਗੀ ਪ੍ਰੈੱਸ ਕਾਨਫਰੰਸ ‘ਚ ਪ੍ਰਤੀਰੱਖਿਆ ਖੇਤਰ ਦੇ ਅਮਰੀਕੀ ਕਾਰੋਬਾਰੀ ਲਾਕਹੀਡ ਮਾਰਟਿਨ ਦੇ ਐਫ-26 ਦੇ ਪੁਰਜਿਆਂ ਨੂੰ ਭਾਰਤ ‘ਚ ਜੋੜ ਕੇ ਤਿਆਰ ਕਰਨ ਦੇ ਮਤੇ ਸਬੰਧੀ ਪੁੱਛੇ ਜਾਣ ‘ਤੇ ਜੇਮਸ ਨੇ ਸਕਾਰਾਤਮਕ ਜਵਾਬ ਦਿੱਤਾ ਭਾਰਤ ਦੇ ਲੜਾਕੂ ਜਹਾਜ਼ਾਂ ਨੂੰ ਮਜ਼ਬੂਤ ਬਣਾਉਣ ਤੇ ਜੇਟ ਇੰਜਣ ਤਕਨੀਕ ਕਾਰਜਕਾਰੀ ਸਮੂਹ ਨੂੰ ਸਹਿਯੋਗ ਦੇਣ ਦੇ ਸਵਾਲ ਦਾ ਵੀ ਉਨ੍ਹਾਂ ਸਕਾਰਾਤਮਕ ਜਵਾਬ ਦਿੱਤਾ
ਮੈਂ ਪ੍ਰਧਾਨ ਮੰਤਰੀ ਦੇ ਮੇਕ ਇਨ ਇੰਡੀਆ ਮੁਹਿੰਮ ਤੇ ਪ੍ਰਤੀਰੱਖਿਆ ਦੇ ਖੇਤਰ ‘ਚ ਨਵੇਂ ਰੁਜ਼ਗਾਰਾਂ ਦੇ ਸਰਜਨ ਦੇ ਮਹੱਤਵ ਤੋਂ ਜਾਣੂ ਹਾਂ ਇੱਕ ਮਤਾ ਕੁਝ ਜਹਾਜ਼ਾਂ ਦੇ ਭਾਰਤ ‘ਚ ਸਹਿ ਉਤਪਾਦਨ ਨਾਲ ਜੁੜਿਆ ਹੈ