ਭੋਪਾਲ। ਭਾਜਪਾ ਨੇ ਅੱਜ ਮੱਧ ਪ੍ਰਦੇਸ਼ ‘ਚ ਸੂਬਾ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਜਿਸ ‘ਚ 10 ਸੂਬਾ ਉਪ ਪ੍ਰਧਾਨ, ਚਾਰ ਸੂਬਾ ਮਹਾਂਮੰਤਰੀ, ਅੱਠ ਸੂਬਾ ਬੁਲਾਰੇ, 11 ਪ੍ਰਦੇਸ਼ ਮੰਤਰੀ, ਇੱਕ ਖਜ਼ਾਨਚੀ, ਦੋ ਦਫ਼ਤਰੀ ਮੰਤਰੀ, ਇੱਕ ਸੂਬਾ ਮੀਡੀਆ ਇੰਚਾਰਜ਼ ਤੇ ਚਾਰ ਸਹਿ ਮੀਡੀਆ ਇੰਚਾਰਜ਼ ਬਣਾਏ ਗਏ ਹਨ।
ਇੱਥੇ ਜਾਰੀ ਬਿਆਨ ਅਨੁਸਾਰ ਅਰਵਿੰਦ ਸਿੰਘ ਭਦੌਰੀਆ, ਵਿਨੋਦ ਗੋਟੀਆ, ਰੰਜਨਾ ਬਘੇਲ, ਊਸ਼ਾ ਠਾਕੁਰ, ਰਾਮਲਾਲ ਰੌਤੇਲ, ਪ੍ਰਦੀਪ ਲਾਰੀਆ, ਸੁਦਰਸ਼ਨ ਗੁਪਤਾ, ਰਾਮੇਸ਼ਵਰ, ਵਿਜੇਸ਼ ਲੂਣਾਵਤ, ਜੀਤੂ ਜਿਰਾਤੀ ਸੂਬਾ ਉਪ ਪ੍ਰਧਾਨ ਬਣਾਏ ਗਏ ਹਨ।