ਲਖਨਊ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਸ਼ੁਰੂ ਹੋਏ ਸਿਆਸੀ ਦੌਰ ਤਹਿਤ ਅੱਜ ਕਾਂਗਰਸ, ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਦੇ ਛੇ ਵਿਧਾਇਕ ਅੱਜ ਭਾਜਪਾ ‘ਚ ਸ਼ਾਮਲ ਹੋ ਗਏ।
ਭਾਜਪਾ ਦੀ ਮੈਂਬਰਸ਼ਿਪ ਗ੍ਰਹਿਣ ਕਰਨ ਵਾਲੇ ਵਿਧਾਇਕਾਂ ‘ਚ ਬਸਪਾ ਦੇ ਬਾਲਾ ਪ੍ਰਸਾਦ ਅਵਸਥੀ ਤੇ ਰਾਜੇਸ਼ ਤ੍ਰਿਪਾਠੀ ਸ਼ਾਮਲ ਹਨ ਜਦੋਂ ਕਿ ਕਾਂਗਰਸ ਦੇ ਸੰਜੈ ਜਾਇਸਵਾਲ, ਵਿਜੈ ਦੂਬੇ ਤੇ ਮਾਧੁਰੀ ਵਰਮਾ ਨੇ ਵੀ ਭਾਜਪਾ ਦਾ ਪੱਲਾ ਫੜ੍ਹਿਆ ਹੈ। ਇਸੇ ਲੜੀ ਤਹਿਤ ਸਪਾ ਦੇ ਸ਼ੇਰ ਬਹਾਦਰ ਸਿੰਘ ਵੀ ਸ਼ਾਮਲ ਹੋਏ।