ਭਰਾਵਾਂ ਨੂੰ ਗੁਰਦੇ ਦੇਣ ਵਾਲੀਆਂ ਭੈਣਾਂ ਨੂੰ ਕੀਤਾ ਸਨਮਾਨਿਤ

ਮੋਹਾਲੀ,  (ਸੱਚ ਕਹੂੰ ਨਿਊਜ਼) ਰੱਖੜੀ ਅਤੇ ਵਿਸ਼ਵ ਅੰਗ ਦਾਨ ਦਿਵਸ ‘ਤੇ ਆਈ ਵੀ ਹਾਸਪਤਾਲ ਮੋਹਾਲੀ ਵਿਖੇ ਉਨ੍ਹਾਂ 4 ਭੈਣਾਂ ਨੂੰ ਸਨਮਾਨਤ ਕੀਤਾ ਗਿਆ ਜਿਨ੍ਹਾਂ ਨੇ ਆਪਣੇ ਭਰਾਵਾਂ ਦੀ ਜ਼ਿੰਦਗੀ ਬਚਾਉਣ ਦੇ ਲਈ ਆਪਣੀ ਕਿਡਨੀ ਦੇ ਰੂਪ ਬੇਸ਼ਕੀਮਤੀ ਤੋਹਫਾ ਦਿੱਤਾ।
ਡਾ. ਕੰਵਲਦੀਪ, ਮੈਡੀਕਲ ਡਾਇਰੈਕਟਰ, ਆਈ ਵੀ ਹਾਸਪਿਟਲ ਨੇ ਇਨ੍ਹਾਂ ਬਹਾਦਰ ਦਾਨੀਆਂ ਨੂੰ ਸਨਮਾਨਿਤ ਕੀਤਾ ਉਨ੍ਹਾਂ ਇਨ੍ਹਾਂ ਭੈਣਾਂ ਦੀਆਂ ਕੋਸ਼ਿਸ਼ਾਂ ਦਾ ਸਨਮਾਨ ਕਰਦੇ ਹੋਏ ਹੋਰਨਾਂ ਨੂੰ ਵੀ ਅੰਗਦਾਨ ਕਰਕੇ ਸਾਰਿਆਂ ਦੇ ਲਈ ਉਦਾਹਰਣ ਕਾਇਮ ਕਰਨ ਦੇ ਲਈ ਪ੍ਰੇਰਿਤ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਅੰਗ ਟਰਾਂਸਪਲਾਂਟ ਉਨ੍ਹਾਂ ਦੀ ਖੂਬਸੂਰਤ ਜ਼ਿੰਦਗੀ ਨੂੰ ਹੋਰ ਵੀ ਬਿਹਤਰ ਬਣਾਉਣ ‘ਚ ਇੱਕ ਪ੍ਰਮੁੱਖ ਭੂਮਿਕਾ ਨਿਭਾਅ ਸਕਦਾ ਹੈ ਅਤੇ ਉਹ ਆਪਣੀ ਆਸ ਤੋਂ ਵੀ ਜ਼ਿਆਦਾ ਜ਼ਿੰਦਗੀਆਂ ਬਚਾਅ ਸਕਣਗੇ। ਡਾ. ਰਾਕਾ ਕੌਸ਼ਲ, ਚੀਫਨੈਫਰੋਲਾਜਿਸਟ ਅਤੇ ਰੇਨਾਲਟਰਾਂਸਪਲਾਂਟ ਫਿਜੀਸ਼ੀਅਨ ਨੇ ਕਿਹਾ ਕਿ ਕਿਸੇ ਜ਼ਰੂਰਤਮੰਦ ਨੂੰ ਆਪਣੇ ਸ਼ਰੀਰ ਦਾ ਇੱਕ ਮਹੱਤਵਪੂਰਣ ਅੰਗਦਾਨ ਕਰਨ ਤੋਂ ਪਵਿੱਤਰ ਦਾਨ ਕੁਝ ਨਹੀਂ ਹੋ ਸਕਦਾ । ਡਾ. ਅਵਿਨਾਸ਼ ਸ਼੍ਰੀਵਾਸਤਵ ਡਾਇਰੈਕਟਰ ਰੇਨਾਲ ਟਰਾਂਸਪਲਾਂਟ ਸਰਜਰੀ ਨੇ ਕਿਹਾ ਕਿ ਹਰ ਸਾਲ ਭਾਰਤ ਵਿਚ 1.5 ਲੱਖ ਲੋਕਾਂ ਦੀ ਕਿਡਨੀ ਫੇਲ੍ਹ ਹੁੰਦੀ ਹੈ ਫਿਲਹਾਲ ਇਨ੍ਹਾਂ ‘ਚੋਂ 5,000 ਨੂੰ ਹੀ ਕਿਡਨੀ ਟਰਾਂਸਪਲਾਂਟ ਹੋ ਪਾਉਂਦੀ ਹੈ ਕਿਉਂਕਿ ਅੰਗਦਾਨ ਕਰਨ ਵਾਲੇ ਉਪਲਬਧ ਨਹੀਂ ਹਨ।