ਬੱਸ ਹਾਦਸਾਗ੍ਰਸਤ, ਇੱਕ ਮੌਤ, 27 ਜਣੇ ਜ਼ਖ਼ਮੀ ਹੋਏ

Road Accidents

ਰਾਜੀਵ ਸ਼ਰਮਾ
ਹੁਸ਼ਿਆਰਪੁਰ
ਹਾਜੀਪੁਰ-ਤਲਵਾੜਾ ਸੜਕ ‘ਤੇ ਇੱਕ ਨਿੱਜੀ ਕੰਪਨੀ ਦੀ ਬੱਸ ਦੁਰਘਟਨਾ ਗ੍ਰਸਤ ਹੋ ਜਾਣ ਕਾਰਨ ਇੱਕ ਜਣੇ ਦੀ ਮੌਤ ਹੋ ਜਦੋਂਕਿ 27 ਜਣੇ ਗੰਭੀਰ ਜ਼ਖ਼ਮੀ ਹੋ ਗਏ ਹਾਦਸੇ ਦਾ ਕਾਰਨ ਖਸਤਾ ਹਾਲ ਸੜਕ ਨੂੰ ਦੱਸਿਆ ਜਾ ਰਿਹਾ ਹੈ
ਜਾਣਕਾਰੀ ਦੇ ਅਨੁਸਾਰ ਤਲਵਾੜਾ ਵੱਲੋਂ ਆ ਰਹੀ ਮਿੰਨੀ ਖਾਲਸਾ ਬੱਸ ਨੰਬਰ ਪੀ . ਬੀ . 07 – ਜੈਡ – 6197 ਜਦੋਂ ਅੱਡਿਆ ਝੀਰ ਦਾ ਖੂਹ ਦੇ ਅੱਗੇ ਪੰਜਾਬ ਡੇਅਰੀ ਦੇ ਸਾਹਮਣੇ ਪਹੁੰਚੀ ਤਾਂ ਬੱਸ ਦਾ ਟਾਇਰ ਸੜਕ ਵਿੱਚ ਪਏ ਡੂੰਘੇ ਖੱਡੇ ਵਿੱਚ ਜਾ ਵੱਜਿਆ ਜਿਸ ਕਾਰਨ ਬੱਸ ਦੀ ਕਮਾਨੀ ਟੁੱਟ ਗਈ ਅਤੇ ਬੱਸ ਬੇਕਾਬੂ ਹੋਕੇ ਦੂਜੇ ਪਾਸੇ ਸਫ਼ੈਦ ਦੇ ਦਰੱਖਤ ਨਾਲ ਜਾ ਟਕਰਾਈ ਟੱਕਰ ਇੰਨੀ ਜਬਰਦਸਤ ਸੀ ਕਿ ਬੱਸ ਦਾ ਮੂੰਹ ਘੁੰਮ ਕੇ ਫਿਰ ਤਲਵਾੜਾ ਵੱਲ ਹੋ ਗਿਆ ਹਾਦਸੇ ਵਿੱਚ ਗਣੇਸ਼ ਦੱਤ ਪੁੱਤਰ ਰਾਧੇਸ਼ਿਆਮ ਵਾਸੀ ਬੈਹ ਖੁਸ਼ਾਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ 27 ਜਣੇ ਗੰਭੀਰ ਜ਼ਖ਼ਮੀ ਹੋ ਗਏ ਜਲੰਧਰ ਵਿੱਚ ਨੌਕਰੀ ਕਰਨ ਵਾਲਾ ਗਣੇਸ਼ ਦੱਤ ਸ਼ਨਿੱਚਰਵਾਰ ਨੂੰ ਆਪਣੇ ਘਰ ਆਇਆ ਹੋਇਆ ਸੀ ਅਤੇ ਸੋਮਵਾਰ ਨੂੰ ਵਾਪਸ ਆਪਣੀ ਡਿਊਟੀ ‘ਤੇ ਜਾ ਰਿਹਾ ਸੀ
ਜ਼ਖ਼ਮੀਆਂ ਦੀ ਪਛਾਣ ਪ੍ਰਦੀਪ ਕੁਮਾਰ, ਸੁਰਿੰਦਰ ਪਾਲ , ਅਮਰਜੀਤ ਕੌਰ , ਅਸ਼ੋਕ ਕੁਮਾਰ , ਵਿਸ਼ਾਲ , ਵਿਜੈ ਕੁਮਾਰ ਅਤੇ ਕੁਲਦੀਪ ਸਿੰਘ ਵਾਸੀਆਨ ਭੁੰਬੋਤਾੜ , ਰਾਜਿੰਦਰ ਕੁਮਾਰ , ਗੁਰਮੀਤ ਸਿੰਘ ਅਤੇ ਰਾਮ ਸਿੰਘ ਵਾਸੀਆਨ ਵਰਿੰਗਲੀ , ਜਗਦੀਸ਼ ਰਾਮ ਵਾਸੀ ਕਰਾੜੀ, ਦੀਵਾ ਬਖਸ਼ੀ, ਹਰਮੀਤ ਸਿੰਘ ਅਤੇ ਦਮਨਜੀਤ ਸਿੰਘ, ਪਵਨ ਕੁਮਾਰ ਵਾਸੀਆਨ ਤਲਵਾੜਾ, ਨੀਰਜ ਕੁਮਾਰ ਵਾਸੀ ਢਲਾਲ , ਹਰਿ ਰਾਮ ਸ਼ਰਮਾ ਵਾਸੀ ਦਾਤਾਰਪੁਰ , ਮਨਜੀਤ ਕੁਮਾਰ ਵਾਸੀ ਬਾੜੀ , ਕਾਮ ਲਾਲ ਵਾਸੀ ਰਜਵਾਲ , ਪ੍ਰਮੋਦ ਕੁਮਾਰ ਅਤੇ ਸੰਦੀਪ ਕੁਮਾਰ ਵਾਸੀਆਨ ਚੱਕ ਵਰਿੰਗਲੀ , ਪਵਨਾ ਦੇਵੀ , ਸ਼ਿਵਾਨੀ ਅਤੇ ਸੂਰਜ ਵਾਸੀਆਨ ਪਾਵਰ ਕਲੌਨੀ ਹਾਜੀਪੁਰ ਵਜੋਂ ਹੋਈ ਹੈ ਜ਼ਖ਼ਮੀਆਂ ਨੂੰ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਵਿੱਚ ਭੇਜਿਆ ਗਿਆ ਹੈ ਹਸਪਤਾਲ ‘ਚ ਇਲਾਜ ਅਧੀਨ ਜ਼ਖ਼ਮੀਆਂ ਨੇ ਇਲਜ਼ਾਮ ਲਾਇਆ ਕਿ ਡਰਾਈਵਰ ਬੱਸ ਨੂੰ ਤੇਜ਼  ਰਫਤਾਰ ਅਤੇ ਲਾਪਰਵਾਹੀ ਨਾਲ ਚਲਾ ਰਿਹਾ ਸੀ
ਸੂਚਨਾ ਮਿਲਦੇ ਹੀ ਐੱਸਐੱਚਓ ਲੋਮੇਸ਼ ਸ਼ਰਮਾ ਨੇ ਪੁਲਿਸ ਪਾਰਟੀ ਦੇ ਨਾਲ ਘਟਨਾ ਸਥਾਨ ‘ਤੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਅਤੇ ਜਾਂਚ ਸ਼ੁਰੂ ਕੀਤੀ