ਢਾਕਾ। ਬੰਗਲਾਦੇਸ਼ ਦੇ ਦੱਖਣੀ-ਪੂਰਬੀ ਪੱਤਨ ਸ਼ਹਿਰ ਚਟਗਾਂਵ ਦੀ ਇੱਕ ਖਾਦ ਫੈਕਟਰੀ ‘ਚ ਜਹਿਰੀਲੀ ਗੈਸ ਦਾ ਰਿਸਾਅ ਹੋਣ ‘ਤੇ ਬੱਚਿਆਂ ਸਮੇਤ ਲਗਭਗ 250 ਵਿਅਕਤੀ ਬਿਮਾਰੀ ਹੋ ਗਏ ਹਨ ਤੇ ਸੈਂਕੜੇ ਨਿਵਾਸੀਆਂ ਨੂੰ ਉਨ੍ਹਾਂ ਦੇ ਘਰਾਂ ‘ਚੋਂ ਕੱਢਿਆ ਗਿਆ। ਕੱਲ੍ਹ ਰਾਤ ਨੂੰ ਕਰਣਫੂਲੀ ਨਦੀ ਦੇ ਕਿਨਾਰੇ ਬਣੀ ਡੀਏਪੀ ਫਰਟੀਲਾਈਜ਼ਰ ਕੰਪਨੀ ਲਿਮ. ਤੋਂ ਡਾਈਅਮੋਨੀਅਮ ਫਾਸਫੇਟ ਦਾ ਰਿਸਾਅ ਹੋ ਗਿਆ ਸੀ ਤੇ ਫਾਇਰ ਬ੍ਰਿਗੇਡ ਅੱਜ ਸਵੇਰ ਤੱਕ ਇਸ ਰਾਅ ਨੂੰ ਰੋਕਣ ਲਈ ਮੁਸ਼ੱਕਤ ਕਰ ਰਹੇ ਸਨ।
ਇਹ ਰਸਾਇਣ ਪਾਣੀ ‘ਚ ਘੁਲ ਸਕਣ ਵਾਲ ੇਉਨ੍ਹਾਂ ਅਮੋਨੀਅਮ ਫਾਸਫੇਟ ਲਵਣਾਂ ਦੀ ਸ਼੍ਰੇਣੀ ਦਾ ਹਿੱਸਾ ਹੈ ਜੋ ਅਮੋਨੀਆ ਤੇ ਫਾਸਫੋਰਿਕ ਹੈਸਿਟ ਦੀ ਕਿਰਿਆ ‘ਤੇ ਪੈਦਾ ਹੁੰਦੇ ਹਨ।