ਜੈਪੁਰ। ਰਾਜਸਥਾਨ ਦੀ ਰਾਜਧਾਨੀ ਜੈਪੁਰ ‘ਚ ਬ੍ਰਿਕਸ ਦੇਸ਼ਾਂ ਦੀਆਂ ਮਹਿਲਾ ਸਾਂਸਦਾਂ ਦੇ ਸੰਮੇਲਨ ਦੇ ਅੱਜ ਦੂਜੇ ਦਿਨ ਜਲਵਾਯੂ ਬਦਲਾਅ ਦੀ ਰੋਕਥਾਮ, ਕੌਮਾਂਤਰੀ ਸਹਿਯੋਗ ਦੀ ਲੋੜ ਵਿਸ਼ੇ ‘ਤੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਸੈਸ਼ਨ ‘ਚ ਬ੍ਰਾਜੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫ਼ਰੀਕਾ ਦੀ ਮਹਿਲਾ ਸਾਂਸਦ ਇਸ ਵਿਸ਼ੇ ‘ਤੇ ਇਕਮਤ ਨਜ਼ਰ ਆਈ ਕਿ ਸੱਤ ਵਿਕਾਸ ਲਈ ਸਾਰਿਆਂ ਨੂੰ ਮਿਲ ਕੇ ਵਾਤਾਵਰਨ ਦੀ ਰੱਆਿ ਤੇ ਆਰਥਿਕ ਵਿਕਾਸ ਦਰਮਿਆਨ ਤਾਲਮੇਲ ਬਣਾਉਣਾ ਹੋਵੇਗਾ।