ਬੈਲਿਸਟਿਕ ਮਿਜ਼ਾਈਲ ਅਗਨੀ-2 ਦਾ ਸਫ਼ਲ ਪ੍ਰੀਖਣ

ਏਜੰਸੀ
ਭੁਵਨੇਸ਼ਵਰ,
ਦੇਸ਼ ਨੇ ਅੱਜ ਓਡੀਸ਼ਾ ਤੱਟ ‘ਤੇ ਦਰਮਿਆਨੀ ਦੂਰੀ ‘ਤੇ ਮਾਰ ਕਰਨ ਵਾਲੀ ਪਰਮਾਣੂ ਬੈਲਸਟਿਕ ਮਿਜ਼ਾਈਲ ਅਗਨੀ-2 ਦਾ ਸਫ਼ਲ ਪ੍ਰੀਖਣ ਕੀਤਾ ਭਾਰਤੀ ਫੌਜ ਦੀ ਵਿਸ਼ੇਸ਼ ਮਨਜ਼ੂਰਸ਼ੁਦਾ ਮਿਜ਼ਾਈਲ ਹੈਂਡਲਿੰਗ  ਯੂਨਿਟ ਸਟ੍ਰੈਟਜਿਕ ਫੋਰਸੇਜ਼
ਕਮਾਂਡ (ਐਸਸੀਐਫ) ਨੇ ਸਵੇਰੇ 10:20 ਵਜੇ ਇਹ ਪ੍ਰੀਖਣ
ਬੈਲੀਸਟਿਕ ਮਿਜ਼ਾਇਲ …
ਕੀਤਾ ਰੱਖਿਆ ਮੰਤਰਾਲੇ ਦੇ ਸੂਤਰਾਂ ਅਨੁਸਾਰ, ਬਾਲਾਸੋਰ ਜ਼ਿਲ੍ਹੇ ‘ਚ ਏਪੀਜੇ ਅਬਦੁਲ ਕਲਾਮ ਦੀਪ ‘ਤੇ ਇੰਟੇਗ੍ਰੇਟਿਡ ਟੈਸਟ ਰੇਂਜ (ਆਈਟੀਆਰ) ਦੇ ਪ੍ਰੀਖਣ ਕੰਪਲੈਕਸ 4 ਤੋਂ ਧਰਤੀ ਤੋਂ ਧਰਤੀ ‘ਤੇ ਮਾਰ ਕਰਨ ਵਾਲੀ ਮਿਜ਼ਾਇਲ ਦਾ ਪ੍ਰੀਖਣ ਕੀਤਾ ਗਿਆ ਅਗਨੀ-2 ਮਿਜ਼ਾਇਲ ‘ਚ ਦੋ ਠੋਸ ਈਂਧਣ ਤੇ ਇੱਕ ਪੋਸਟ ਬੂਸਟ ਵਹੀਕਲ (ਪੀਬੀਵੀ) ਹੈ, ਜੋ ਮਿਜ਼ਾਇਲ ਦੇ ਰਿਐਂਟਰੀ ਵਹੀਕਲ (ਆਰਵੀ) ਨਾਲ ਜੁੜਿਆ ਹੋਇਆ ਹੈ ਇਹ 20 ਮੀਟਰ ਲੰਬੀ ਮਿਜ਼ਾਇਲ ਦੋ ਹਿੱਸਿਆ ‘ਚ ਵੰਡੀ ਹੋਈ ਹੈ ਮਿਜ਼ਾਇਲ ਦੀ ਮਾਰਕ ਸਮਰੱਥਾ 2,000 ਕਿਲੋਮੀਟਰ ਤੋਂ ਵੱਧ ਹੈ ਇਹ 20 ਮੀਟਰ ਲੰਬੀ ਹੈ ਤੇ ਇਸਦਾ ਭਾਰ 17 ਟਨ ਹੈ ਇਹ 1,000 ਕਿਲੋਗ੍ਰਾਮ ਤੱਕ ਭਾਰ À ਚੁੱਕ ਸਕਦੀ ਹੈ