ਬੁਲੰਦਸ਼ਹਿਰ ਦੁਰਚਾਰ ਮਾਮਲਾ : ਦੋਸ਼ੀਆਂ ਦੀ ਜੇਲ੍ਹ ‘ਚ ਕੁੱਟਮਾਰ, ਪੀੜਤਾਂ ਦੇ ਬਿਆਨ ਦਰਜ

ਲਖਨਊ। ਹਾਈਵੇ ਸਮੂਹਿਕ ਦੁਰਾਚਾਰ ਮਾਮਲੇ ‘ਚ ਅੱਜ ਅਦਾਲਤ ‘ਚ ਪੀੜਤ ਮਾਂ-ਬੇਟੀ ਦੇ 164 ਦੇ ਬਿਆਨ ਦਰਜ ਕਰਵਾਏ ਗÂੈ। ਇਸ ਦੌਰਾਨ ਸੁਰੱਖਿਆ ਪੱਖੋਂ ਭਾਰੀ ਪੁਲਿਸ ਫੋਰਸ ਤਾਇਨਾਤ ਸੀ। ਦੁਪਹਿਰੇ ਲਗਭਗ 12 ਵਜੇ ਭਾਰੀ ਸੁਰੱਖਿਆ ਦਰਮਿਆਨ ਮਾਂ-ਬੇਟੀ ਅਦਾਲਤ ਕੈਂਪਸ ‘ਚ ਪੁੱਜੀ। 164 ਦੇ ਬਿਆਨ ਲਈ ਉਨ੍ਹਾਂ ਨੂੰ ਸੀਜੇਐੱ ਕੋਰਟ ‘ਚ ਪੇਸ਼ ਕੀਤਾ ਗਿਆ। ਇਥੋਂ ਉਨ੍ਹਾਂ ਨੇ ਮਹਿਲਾ ਨਿਆਂਇਕ ਅਧਿਕਾਰੀ ਦੇ ਸਾਹਮਣੇ ਬਿਆਨ ਦਰਜ ਕਰਵਾਉਣ ਲਈ ਓੇਡੀਜੇ ਚਤੁਰਥ ਨਿਧੀ ਸਿਸੋਦੀਆ ਦੀ ਅਦਾਲਤ ‘ਚ ਭੇਜ ਦਿੱਤਾ ਗਿਆ। ਉਥੇਂ ਦੋਵਾਂ ਦੇ ਬਿਆਨ ਕਲਮਬੰਦ ਕੀਤੇ ਗਏ। ਇਸ ਦੌਰਾਨ ਐੱਸਪੀ ਸਿਟੀ ਮਾਨ ਸਿੰਘ ਦੀ ਅਗਾਵਈ ‘ਚ ਭਾਰੀ ਪੁਲਿਸ ਫੋਰਸ ਤਾਇਨਾਤ ਰਹੀ। ਬਿਆਨ ਦਰਜ ਕਰਨ ਤੋਂ ਬਾਅਦ ਸੁਰੱਖਿਆ ਦਰਮਿਆਨ ਮਾਂ-ਬੇਟੀ ਨੂੰ ਨੋਇਡਾ ਲਈ ਰਵਾਨਾ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਇਨ੍ਹਾਂ ਦੋਸ਼ੀਆਂ ਦੀ ਜੇਲ੍ਹ ‘ਚ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਬੈਰਕ ‘ਚ ਹੋਰ ਕੈਦੀਆਂ ਨੇ ਸਲੀਮ ਬਾਵਰੀਆ ਤੇ ਉਸ ਦੇ ਸਾਥੀਆਂ ਨੂੰ ਕੁਟਾਪਾ ਚਾੜ੍ਰਿਆ। ਹਾਲਾਂਕਿ ਜੇਲਰ ਵਿਜੈ ਵਿਕ੍ਰਮ ਸਿੰਘ ਨੇ ਘਟਨਾ ਤੋਂ ਇਨਕਾਰ ਕੀਤਾ ਹੈ।