ਬਿਹਾਰ : ਡਾਕਟਰ ਅੱਜ ਸੰਕੇਤਿਕ ਹੜਤਾਲ ‘ਤੇ, ਮਰੀਜ਼ ਪ੍ਰੇਸ਼ਾਨ

ਪਟਨਾ। ਬਿਹਾਰ ‘ਚ ਡਾਕਟਰਾਂ ਤੇ ਮੈਡੀਕਲ ਸੰਸਥਾਵਾਂ ‘ਤੇ ਹੋ ਰਹੇ ਹਮਲੇ ਦੇ ਵਿਰੋਧ ‘ਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਆਈਐੱਮਏ ਤੇ ਬਿਹਾਰ ਸਿਹਤ ਸੇਵਾ ਸੰਘ ਭਾਸਾ ਦੇ ਸੱਦੇ ‘ਤੇ ਸੂਬਾ ਭਰ ‘ਚ ਡਾਕਟਰ ਅੱਜ ਸੰਕੇਤਿਕ ਹੜਤਾਲ ‘ਤੇ ਹਨ।
ਡਾਕਟਰਾਂ ਦੀ ਹੜਤਾਲ ਦੇ ਕਾਰਨ ਸੂਬੇ ਭਰ ਦੇ ਓਪੀਡੀ ਸੇਵਾ ਠੱਪ ਹੋ ਗਈ ਹ ਪਰ ਹਸਪਤਾਲਾਂ ‘ਚ ਐਮਰਜੈਂਸੀ ਸੇਵਾ ਨੂੰ ਬਹਾਲ ਰੱਖਿਆ ਗਿਆ ਹੈ। ਹੜਤਾਲ ਦੇ ਬਾਰੇ ਜਾਣਕਾਰੀ ਨਾ ਹੋਣ ਕਾਰਨ ਓਪੀਡੀ ‘ਚ ਇਲਾਜ ਲਈ ਦੂਰ ਦੁਰਾਡੇ ਤੇ ਪੇਂਡੂ ਇਲਾਕਿਆਂ ਤੋਂ ਆਏ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।