ਬਲਿਆ : ਪੁਲਿਸ ਤੇ ਭਾਜਪਾ ਵਰਕਰਾਂ ‘ਚ ਝੜਪ, ਇੱਕ ਦੀ ਮੌਤ

ਬਲਿਆ। ਉੱਤਰ ਪ੍ਰਦੇਸ਼ ‘ਚ ਬਲਿਆ ਦੇ ਨਰਹੀ ਥਾਣੇ ‘ਤੇ ਪਸ਼ੂ ਵਪਾਰੀ ਨੂੰ ਛੁਡਾਉਣ ਲਈ ਧਰਨਾ ਦੇ ਰਹੇ ਭਾਜਪਾ ਵਰਕਰਾਂ ਤੇ ਪੁਲਿਸ ਦਰਮਿਆਨ ਹੋਈ ਝੜਪ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਪੁਲਿਸ ਮੁਲਾਜ਼ਮਾਂ ਸਮੇਤ ਪੰਜ ਜ਼ਖ਼ਮੀ ਹੋ ਗਏ।
ਭਾਜਪਾ ਦਾ ਦੋਸ਼ ਹੈ ਕਿ ਪੁਲਿਸ ਦੀ ਗੋਲ਼ੀ ਨਾਲ ਵਰਕਰਾਂ ਦੀ ਮੌਤ ਹੋਈ ਹੈ ਜਦੋਂ ਕਿ ਪੁਲਿਸ ਗੋਲ਼ੀ ਚਲਾਉਣ ਤੋਂ ਨਾਂਹ ਕਰ ਰਹੀ ਹੈ।
ਐੱਸਪੀ ਮਨੋਜ ਕੁਮਾਰ ਝਾ ਨੇ ਦੱਸਿਆ ਕਿ ਨਰਹੀ ਥਾਣੇ ਦੀ ਪੁਲਿਸ ਨੇ ਬੀਤੇ ਦਿਨੀਂ 7 ਪਸ਼ੂਆਂ ਸਮੇਤ ਟਰੱਕ ਨੂੰ ਫੜ੍ਹਿਆ ਸੀ।