ਸ੍ਰੀਨਗਰ। ਕਸ਼ਮੀਰ ਘਾਟੀ ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਨ ਵਾਲੇ ਰਾਸ਼ਟਰੀ ਰਾਜ ਮਾਰਗ ‘ਤੇ ਮੀਂਹ ਤੇ ਬਰਫ਼ਬਾਰੀ ਤੋਂ ਬਾਅਦ ਧਰਤੀ ਖਿਸਕਣ ਤੇ ਪੱਥਰ ਡਿੱਗਣ ਨਾਲ ਅੱਜ ਤੀਜੇ ਦਿਨ ਵੀ ਆਵਾਜਾਈ ਬੰਦ ਰਹੀ। ਯਾਤਰੀਆਂ ਤੇ ਲੋੜੀਂਦੀਆਂ ਵਸਤੂਆਂ ਨਾਂਲ ਲੱਦੇ ਸੈਂਕੜੇ ਵਾਹਨ ਤੇ ਟਰੱਕ ਪਿਛਲੇ ਕਈ ਦਿਨਾਂ ਤੋਂ ਰਾਜ ਮਾਰਗ ਦੇ ਵੱਖ-ਵੱਖ ਹਿੱਸਿਆਂ ‘ਚ ਰੁਕੇ ਹੋਏ ਹਨ।
ਇਸ ਦਰਮਿਆਨ ਲੱਦਾਖ਼ ਖੇਤਰ ਨੂੰ ਕਸ਼ਮੀਰ ਨਾਲ ਜੋੜਨ ਵਾਲੇ ਰਾਜ ਮਾਰਗ ‘ਤੇ ਬਰਫ਼ਬਾਰੀ ਦੀ ਤਾਜ਼ਾ ਘਟਨਾ ਤੋਂ ਬਾਅਦ ਤੋਂ ਬਰਫ਼ ਸਾਫ਼ ਕਰਨ ਦੀ ਕਾਰਵਾਈ ‘ਚ ਅੜਿੱਕਾ ਪੈਦਾ ਹੋ ਰਿਹਾ ਹੈ।ੇ