ਬਰੀਆਲਾ ‘ਚ ਮਾਰਿਆ ਗਿਆ ਪਾਕਿ ਘੁਸਪੈਠੀਆ

ਏਜੰਸੀ
ਅੰਮ੍ਰਿਤਸਰ
ਸਰਹੱਦੀ ਸੁਰੱਖਿਆ ਬਲ ਨੇ ਅੱਜ ਸਵੇਰੇ ਗੁਰਦਾਸਪੁਰ ਸੈਕਟਰ ਦੇ ਬਰੀਆਲਾ ‘ਚ ਇੱਕ ਪਾਕਿਸਤਾਨੀ ਘੁਸਪੈਠੀਆਂ ਨੂੰ ਮਾਰ ਸੁੱਟਿਆ ਬੀਐਸਐਫ ਅਧਿਕਾਰੀ ਨੇ ਕਿਹਾ ਕਿ ਬੀਐਸਐਫ ਜਵਾਨ ਨੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਲੱਗੀ ਵਾੜ ਕੋਲ ਕੁੱਝ ਸ਼ੱਕੀ ਗਤੀਵਿਧੀਆਂ ਦੇਖੀਆਂ ਉਨ੍ਹਾਂ ਦੱਸਿਆ ਕਿ ਬੀਐਸਐਫ ਜਵਾਨ ਵੱਲੋਂ ਵਾਰ-ਵਾਰ ਚਿਤਾਵਨੀ ਦੇਣ ਤੋਂ ਬਾਅਦ ਵੀ ਘੁਸਪੈਠੀਆ ਭਾਰਤ ਵੱਲ ਵਧਦਾ ਚਲਾ ਆ ਰਿਹਾ ਸੀ, ਉਸ ਤੋਂ ਬਾਅਦ ਫੌਜੀਆਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ ਅਧਿਕਾਰੀ ਨੇ ਦੱਸਿਆ ਕਿ ਜਿਸ ਖੇਤਰ ‘ਚ ਇਹ ਘਟਨਾ ਵਾਪਰੀ ਹੈ, ਉਸ ਤਿੰਨੇ ਪਾਸਿਓਂ ਤੋਂ ਰਾਵੀ ਨਦੀ ਨਾਲ ਘਿਰਿਆ ਹੋਇਆ ਹੈ ਜਦੋਂ ਅਧਿਕਾਰੀ ਨੇ ਪੁੱਛਿਆ ਕਿ ਜਿਸ  ਸਥਾਨ ‘ਤੇ ਘੁਸਪੈਠੀਆ ਮਾਰਿਆ ਗਿਆ ਹੈ, ਉੱਥੋਂ ਕੁਝ ਬਰਾਮਦ ਹੋਇਆ ਹੈ ਜਾਂ ਨਹੀਂ ਇਸ ‘ਤੇ ਅਧਿਕਾਰੀ ਨੇ ਦੱਸਿਆ ਕਿ ਖੇਤਰ ‘ਚ ਤਲਾਸ਼ੀ ਮੁਹਿੰਮ ਜਾਰੀ ਹੈ