ਬਦਰੀਨਾਥ ‘ਚ ਡਿੱਗਿਆ ਹੈਲੀਕਾਪਟਰ, ਇੰਜੀਨੀਅਰ ਦੀ ਮੌਤ

ਦੋ ਪਾਇਲਟ ਜ਼ਖਮੀ

ਏਜੰਸੀ
ਦੇਹਰਾਦੂਨ/ਨਵੀਂ ਦਿੱਲੀ,
ਉੱਤਰਾਖੰਡ ‘ਚ ਅੱਜ ਬਦਰੀਨਾਥ ਤੋਂ ਉੱਡਾਣ ਭਰਨ ਦੇ ਕੁਝ ਦੇਰ ਬਾਅਦ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਜਿਸ ‘ਚ ਪਾਇਲਟ ਟੀਮ ਦੇ ਇੱਕ ਮੈਂਬਰ ਦੀ ਮੌਤ ਹੋ ਗਈ ਤੇ ਦੋ ਪਾਇਲਟ ਜ਼ਖਮੀ ਹੋ ਗਏ ਹੈਲੀਕਾਪਟਰ ‘ਚ ਸਵਾਰ ਸਾਰੇ ਪੰਜ ਮੁਸਾਫਰ ਸੁਰੱਖਿਅਤ ਦੱਸੇ ਗਏ ਹਨ ਦਿੱਲੀ ‘ਚ ਸ਼ਹਿਰੀ ਜਹਾਜ਼ ਜਨਰਲ ਸਕੱਤਰੇਤ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ  ਪਾਇਲਟ ਟੀਮ ‘ਚ ਸ਼ਾਮਲ ਇੱਕ ਇੰਜੀਨੀਅਰ ਦੀ ਇਸ ਹਾਦਸੇ ‘ਚ ਮੌਤ ਹੋ ਗਈ ਤੇ ਦੋ ਪਾਇਲਟ ਜ਼ਖਮੀ ਹੋ ਗਏ ਚਮੋਲੀ ਪੁਲਿਸ ਮੁਖੀ ਤ੍ਰਿਪਤੀ ਭੱਟ ਨੇ ਫੋਨ ‘ਤੇ ਦੱਸਿਆ ਕਿ ਇੰਜੀਨੀਅਰ ਹੈਲੀਕਾਪਟਰ ਦੀ ਪੱਖੀ ਦੀ ਚਪੇਟ ‘ਚ ਆ ਗਿਆ
ਹਾਦਸੇ ਦਾ ਸ਼ਿਕਾਰ ਹੋਇਆ ਅਗਸਤਾ-119 ਹੈਲੀਕਾਪਟਰ ਮੁੰਬਈ ਅਧਾਰਿਤ ਨਿੱਜੀ ਜਹਾਜ਼ ਸੇਵਾ ਇਕਾਈ ‘ਕ੍ਰਿਸਟਰ ਏਵੀਏਸ਼ਨ’ ਦਾ ਸੀ ਡੀਜੀਸੀਏ ਦੇ ਅਧਿਕਾਰੀ ਨੇ ਕਿਹਾ ਕਿ ਹੈਲੀਕਾਪਟਰ ਨੇ ਸਵੇਰੇ ਲਗਭਗ 7:45 ਵਜੇ ਉਡਾਣ ਭਰੀ ਸੀ ਤੇ ਕੁਝ ਦੇਰ ਬਾਅਦ ਹੀ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਇਹ ਹੈਲੀਕਾਪਟਰ ਬਦਰੀਨਾਥ ਤੋਂ ਹਰਿਦੁਆਰ ਜਾ ਰਿਹਾ ਸੀ