ਨਵੀਂ ਦਿੱਲੀ। ਬਾਹਰੀ ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ ‘ਚ ਕੱਲ੍ਹ ਰਾਤ ਮਹਿਲਾ ਦਾ ਪਰਸ ਖੋਹ ਕੇ ਭੱਜ ਰਹੇ ਅਣਪਛਾਤੇ ਬਦਮਾਸ਼ਾਂ ਨੇ ਇੱਕ ਪੁਲਿਸ ਕਾਂਸਟੇਬਲ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ।
ਪੁਲਿਸ ਸੂਤਰਾਂ ਨੇ ਅੱਜ ਦੱਸਿਆ ਕਿ ਕਾਂਸਟੇਬਲ ਆਨੰਦ ਰਾਤ ਲਗਭਗ 9 ਵਜੇ ਸ਼ਾਹਬਾਦ ਡੇਅਰੀ ਦੇ ਸਮੋਸਾ ਚੌਂਕ ਖੇਤਰ ਤੋਂ ਇੱਕ ਮਹਿਲਾ ਦਾ ਪਰਸ ਖੋਹ ਕੇ ਭੱਜ ਰਹੇ ਤਿੰਨ ਬਦਮਾਸ਼ਾਂ ਦਾ ਪਿੱਛਾ ਕਰ ਰਹੇ ਸਨ। ਇਸ ਦੌਰਾਨ ਸੈਕਟਰ ਪੰਜ ਸਥਿੱਤ ਉਦਯੋਗਿਕ ਖੇਤਰ ‘ਚ ਬਦਮਾਸ਼ਾਂ ਨੇ ਉਨ੍ਹਾਂ ਨੂੰ ਗੋਲ਼ੀ ਮਾਰ ਦਿੱਤੀ।