ਨਵੀਂ ਦਿੱਲੀ। ਫੌਜ ਮੁਖੀ ਦਲਬੀਰ ਸਿੰਘ ਸੁਹਾਗ ਨੇ ਸਾਬਕਾ ਫੌਜ ਮੁਖੀ ਤੇ ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ‘ਤੇ ਉਨ੍ਹਾਂ ਦੀ ਤਰੱਕੀ ਰੋਕਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਸੁਪਰੀਮ ਕੋਰਟ ‘ਚ ਅੱਜ ਦਿੱਤੇ ਆਪਣੇ ਹਲਫ਼ਨਾਮੇ ‘ਚ ਕਿਹਾ ਕਿ ਸਾਬਕਾ ਫੌਜ ਮੁਖੀ ਦਾ ਤਰੀਕਾ ਤੇ ਇਰਾਦਾ ਗ਼ਲਤ ਸੀ।
ਇੱਕ ਅੰਗਰੇਜ਼ੀ ਅਖ਼ਬਾਰ ‘ਚ ਛਪੀ ਖ਼ਬਰ ਅਨੁਸਾਰ ਹਲਫ਼ਨਾਮੇ ‘ਚ ਲਿਖਿਆ ਹੈ ਕਿ 2012 ‘ਚ ਉਨ੍ਹਾਂ ਨੂੰ ਤੱਤਕਾਲੀ ਫੌਜ ਮੁਖੀ ਤੰਗ ਕਰ ਰਹੇ ਸਨ।